ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਮਜੀਠੀਆ ਮਾਮਲੇ ’ਚ ਪ੍ਰੈੱਸ ਕਾਨਫਰੰਸ/ ਨਸ਼ਿਆਂ ਦੀ ਕਮਾਈ ਤੋਂ ਸੈਂਕੜੇ ਕਰੋੜ ਕਮਾਉਣ ਦੇ ਲਾਏ ਇਲਜ਼ਾਮ/ ਨਸ਼ਿਆਂ ਦੇ ਛੇਵੇ ਦਰਿਆ ਲਈ ਰਵਾਇਤੀ ਪਾਰਟੀਆਂ ਜ਼ਿੰਮੇਵਾਰ ਦੱਸਿਆ ਜ਼ਿੰਮੇਵਾਰ By admin - June 26, 2025 0 4 Facebook Twitter Pinterest WhatsApp ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅਦਾਲਤ ਵੱਲੋਂ ਮਜੀਠੀਆ ਨੂੰ 7 ਦਿਨਾਂ ਦੇ ਦਿੱਤੇ ਰਿਮਾਂਡ ਤੋਂ ਸਾਬਤ ਹੋ ਗਿਆ ਐ ਕਿ ਅਦਾਲਤ ਨੂੰ ਵੀ ਇਸ ਮਾਮਲੇ ਵਿਚ ਜਾਂਚ ਦੀ ਲੋੜ ਮਹਿਸੂਸ ਹੋਈ ਐ। ਉਨ੍ਹਾਂ ਕਿਹਾ ਕਿ ਆਪਣੇ ਸੱਤਾ ਵਿਚ ਹੋਣ ਦੌਰਾਨ ਮਜੀਠੀਆ ਨੇ ਕਈ ਸੈਂਕੜੇ ਕਰੋੜ ਰੁਪਏ ਫਰਜੀ ਕੰਪਨੀਆਂ ਵਿਚ ਲਾਏ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਤੇ ਵੱਡੀਆਂ ਮੱਛੀਆਂ ਨੂੰ ਛੱਡਣ ਦੇ ਇਲਜਾਮ ਲੱਗਦੇ ਸੀ ਅਤੇ ਹੁਣ ਜਦੋਂ ਸਰਕਾਰ ਨੇ ਮਜੀਠੀਆ ਨੂੰ ਗ੍ਰਿਫਤਾਰੀ ਕੀਤੀ ਤਾਂ ਸਾਰੀਆਂ ਵਿਰੋਧੀ ਪਾਰਟੀਆਂ ਵਿਰੋਧ ਵਿਚ ਆ ਗਈਆਂ ਨੇ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਪੰਜਾਬ ਦੀ ਨੌਜਵਾਨ ਨੂੰ ਬਰਬਾਦ ਕਰਨ ਲਈ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਮੂਲੀਅਤ ਕੀਤੀ ਸੀ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਮਜੀਠੀਆ ਖਿਲਾਫ ਵਿਜੀਲੈਂਸ ਕੋਲ ਪੁਖਤਾ ਸਬੂਤ ਨੇ ਅਤੇ ਨਸ਼ੇ ਨਾਲ ਪੁੱਤਰ ਗੁਆਉਣ ਵਾਲਿਆਂ ਨੂੰ ਛੇਤੀ ਹੀ ਇਨਸਾਫ ਮਿਲੇਗਾ।