ਅੰਮ੍ਰਿਤਸਰ ’ਚ ਤੜਕਸਾਰ ਹੋਈ ਬਰਸਾਤ ਨਾਲ ਮੌਸਮ ਹੋਇਆ ਸੁਹਾਵਣਾ/ ਗਰਮੀ ਤੋਂ ਮਿਲੀ ਰਾਹਤ, ਸੰਗਤ ਦੇ ਦਰਬਾਰ ਸਾਹਿਬ ਆਉਣਾ ਜਾਰੀ/ ਬਰਸਾਤ ਦੌਰਾਨ ਦਿਖਾਈ ਦਿੱਤਾ ਦਰਬਾਰ ਸਾਹਿਬ ਦਾ ਆਲੌਕਿਕ ਦ੍ਰਿਸ਼

0
5

ਅੰਮ੍ਰਿਤਸਰ, ਅੱਜ ਸਵੇਰੇ ਤੜਕਸਾਰ ਤੋਂ ਹੀ ਅੰਮ੍ਰਿਤਸਰ ਸ਼ਹਿਰ ‘ਚ ਹੋ ਰਹੀ ਬਾਰਿਸ਼ ਨਾਲ ਮੌਸਮ ਸੁਹਾਵਣਾ ਹੋ ਗਿਆ ਅਤੇ ਲੰਬੇ ਸਮੇਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ। ਬਾਰਿਸ਼ ਦੇ ਨਾਲ  ਜਿੱਥੇ ਮੌਸਮ ਵਿੱਚ ਠੰਡਕ ਆਈ ਹੈ ਉੱਥੇ ਹੀ ਗੁਰੂ ਘਰਾਂ ਵਿੱਚ ਆਉਣ ਵਾਲੀਆਂ ਸੰਗਤਾਂ ਦੀ ਸ਼ਰਧਾ ‘ਚ ਕੋਈ ਘਾਟ ਨਹੀਂ ਆਈ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਰਿਸ਼ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਗੁਰੂ ਘਰ ਦੇ ਅੰਦਰ ਤੇ ਬਾਹਰ ਸ਼ਮਿਆਨੇ ਲਗਾਏ ਗਏ ਹਨ ਤਾਂ ਜੋ ਬਾਰਿਸ਼ ਤੋਂ ਬਚਾਅ ਹੋ ਸਕੇ। ਇਸ ਤੋਂ ਇਲਾਵਾ ਸੰਗਤਾਂ ਦੇ ਲੰਗਰ-ਪਾਣੀ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਵੀ ਪੂਰੀ ਨਿਸ਼ਠਾ ਨਾਲ ਆਪਣੀ ਡਿਊਟੀ ਨਿਭਾਉਂਦੇ ਦੇਖੇ ਗਏ ਅਤੇ ਬਾਰਿਸ਼ ਦੇ ਵਿਚਕਾਰ ਵੀ ਲਗਾਤਾਰ ਤੈਨਾਤ ਰਹਿ ਕੇ ਸੰਗਤ ਲਈ ਹਰ ਤਰ੍ਹਾਂ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ।

LEAVE A REPLY

Please enter your comment!
Please enter your name here