Health & Tipsਸਿਹਤਪੰਜਾਬ ਬਰਨਾਲਾ ’ਚ ਸੀਐਮ ਦੀ ਯੋਗਸ਼ਾਲਾ ਤਹਿਤ ਲਾਇਆ ਯੋਗਾ ਕੈਂਪ/ ਯੋਗਾ ਕੈਂਪ ਦਾ ਲਾਭ ਉਠਾ ਰਹੇ ਲੋਕਾਂ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ By admin - June 26, 2025 0 5 Facebook Twitter Pinterest WhatsApp ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲਾ ਯੋਜਨਾ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਐ। ਇਸ ਤਹਿਤ ਥਾਂ ਥਾਂ ਯੋਗਾਂ ਕੈਂਪ ਲਗਾਏ ਜਾ ਰਹੇ ਨੇ, ਜਿਸ ਦਾ ਲੋਕ ਲਾਭ ਉਠਾ ਰਹੇ ਨੇ। ਗੱਲ ਜੇਕਰ ਬਰਨਾਲਾ ਜਿਲ੍ਹੇ ਦੀ ਕੀਤੀ ਜਾਵੇ ਤਾਂ ਇੱਥੇ ਕਾਫੀ ਸਾਰੇ ਲੋਕ ਇਸ ਯੋਜਨਾ ਦਾ ਲਾਭ ਉਠਾ ਰਹੇ ਨੇ। ਲੋਕਾਂ ਦੇ ਦੱਸਣ ਮੁਤਾਬਕ ਇਸ ਯੋਗਸ਼ਾਲਾ ਕਾਰਨ ਅਨੇਕਾ ਲੋਕ ਮੈਡੀਸਨ ਅਤੇ ਬਿਮਾਰੀਆਂ ਤੋਂ ਛੁਟਕਾਰਾ ਪਾ ਚੁੱਕੇ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੋਗਾ ਦੇ ਕੋਆਰਡੀਨੇਟਰ ਰਸਪਿੰਦਰ ਕੌਰ ਨੇ ਦੱਸਿਆ ਕਿ ਬਰਨਾਲਾ ਵਿੱਚ 138 ਕਲਾਸਾਂ ਯੋਗਾ ਦੀਆਂ ਲਗਾਈਆਂ ਜਾ ਰਹੀਆਂ ਨੇ, ਜਿਸ ਵਿੱਚ 6 ਹਜਾਰ ਦੇ ਕਰੀਬ ਲੋਕ ਭਾਗ ਲੈ ਰਹੇ ਹਨ। ਇਹਨਾਂ ਯੋਗਾ ਕਲਾਸਾਂ ਵਿੱਚ ਕਈ ਅਜਿਹੇ ਲੋਕ ਵੀ ਸਨ ਜੋ ਕਾਫੀ ਸਾਰੀਆਂ ਬਿਮਾਰੀਆਂ ਦੀ ਜਕੜ ਵਿਚ ਸਨ ਪਰ ਹੁਣ ਉਨ੍ਹਾਂ ਨੂੰ ਕਾਫੀ ਰਾਹਤ ਮਹਿਸੂਸ ਹੋ ਰਹੀ ਐ। ਉਨਾਂ ਆਮ ਲੋਕਾਂ ਨੂੰ ਕਿਹਾ ਕਿ ਜੇਕਰ ਕੋਈ ਵੀ ਯੋਗਾ ਕਰਨ ਦਾ ਚਾਹਵਾਨ ਹੈ ਤਾਂ ਉਹ 25 ਮੈਂਬਰਾਂ ਦਾ ਗਰੁੱਪ ਬਣਾ ਕੇ ਉਹਨਾਂ ਨਾਲ ਸੰਪਰਕ ਕਰ ਲਵੇ ਉਹਨਾਂ ਨੂੰ ਯੋਗਾ ਟ੍ਰੇਨਰ ਫਰੀ ਦਿੱਤਾ ਜਾਵੇਗਾ, ਅਤੇ ਜੇਕਰ ਕੋਈ ਇਕੱਲਾ ਪਰਸਨ ਹੈ ਤਾਂ ਉਹ ਕਿਸੇ ਗਰੁੱਪ ਵਿੱਚ ਐਡਜਸਟ ਹੋ ਸਕਦਾ ਹੈ ਜਿਸ ਨੂੰ ਯੋਗਾ ਕਲਾਸਿਜ ਬਿਲਕੁਲ ਫਰੀ ਦਿੱਤੀਆਂ ਜਾਣਗੀਆਂ। ਇਸ ਮੌਕੇ ਯੋਗ ਕਰਨ ਆਈਆਂ ਮਹਿਲਾਵਾਂ ਨੇ ਕਿਹਾ ਕਿ ਯੋਗਾ ਕਰਨ ਨਾਲ ਉਹਨਾਂ ਨੂੰ 80% ਫਾਇਦਾ ਹੋਇਆ ਹੈ ਕਿਉਂਕਿ ਉਹ ਕਈ ਬਿਮਾਰੀਆਂ ਤੋਂ ਪੀੜਿਤ ਪਸੰਦ ਲੇਕਿਨ ਯੋਗਾ ਕਰਨ ਨਾਲ ਉਹਨਾਂ ਦਾ ਸਰੀਰ ਅੱਗੇ ਨਾਲੋਂ ਕਾਫੀ ਜਿਆਦਾ ਤੰਦਰੁਸਤ ਹੋ ਗਿਆ ਹੈ। ਉਨਾਂ ਯੋਗਾ ਸ਼ੁਰੂ ਕਰਨ ਲਈ ਸੀਐਮ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਭੱਜ ਦੌੜ ਦੀ ਜ਼ਿੰਦਗੀ ਵਿੱਚ ਹਰੇਕ ਇਨਸਾਨ ਨੂੰ ਇੱਕ ਘੰਟਾ ਆਪਣੀ ਸਿਹਤ ਲਈ ਜਰੂਰ ਕੱਢਣਾ ਚਾਹੀਦਾ ਹੈ ਜੇਕਰ ਸਰੀਰ ਤੰਦਰੁਸਤ ਹੋਵੇਗਾ ਤਦ ਹੀ ਜੀਵਨ ਵਧੀਆ ਢੰਗ ਨਾਲ ਚੱਲ ਸਕੇਗਾ।