ਬਠਿੰਡਾ ਦੇ ਡੱਬਵਾਲੀ ’ਚ ਮਾਂ-ਧੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ/ ਜਵਾਈ ਤੋਂ ਪ੍ਰੇਸ਼ਾਨ ਹੋ ਕੇ ਚੁੱਕਿਆ ਖੌਫਨਾਕ ਕਦਮ/ ਤਲਾਕ ਲਈ ਦਬਾਅ ਪਾ ਰਿਹਾ ਸੀ ਜਵਾਈ, ਪੁਲਿਸ ਕਰ ਰਹੀ ਜਾਂਚ

0
4

ਬਠਿੰਡਾ ਅਧੀਨ ਆਉਂਦੇ ਡੱਬਵਾਲੀ ਦੇ ਇੰਦਰਾ ਨਗਰ ਇਲਾਕੇ ਵਿਚ ਇਕ ਮਾਂ ਧੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਐ। ਦੋਵਾਂ ਨੇ ਆਪਣੇ ਘਰ ਵਿੱਚ ਬੀਤੇ ਦਿਨ ਫ਼ਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾਂ ਦੀ ਪਛਾਣ ਰਾਜਵਿੰਦਰ ਕੌਰ ਪਤਨੀ ਰਣਜੀਤ ਸਿੰਘ ਅਤੇ ਉਸ ਦੀ ਧੀ ਅੰਮ੍ਰਿਤਪਾਲ ਕੌਰ (24) ਵਜੋਂ ਹੋਈ ਹੈ। ਦੋਨੋਂ ਮਾਂ-ਧੀ ਜਵਾਈ ਵੱਲੋਂ ਤਲਾਕ ਲਈ ਦਬਾਅ ਪਾਉਣ ਕਾਰਨ ਪ੍ਰੇਸ਼ਾਨ ਸਨ। ਘਟਨਾ ਬਾਰੇ ਉਦੋਂ ਪਤਾ ਲੱਗਿਆ ਜਦੋਂ ਅੰਮ੍ਰਿਤਪਾਲ ਕੌਰ ਨੇ ਆਪਣੀ ਮਾਂ ਰਾਜਵਿੰਦਰ ਕੌਰ ਦੀ ਪੱਖੇ ਨਾਲ ਲਟਕੀ ਤਸਵੀਰ ਆਪਣੇ ਪਤੀ ਯਾਦਵਿੰਦਰ ਸਿੰਘ ਵਾਸੀ ਬਠਿੰਡਾ ਨੂੰ ਭੇਜੀ। ਇਸ ਉਪਰੰਤ ਖੁਦ ਅੰਮ੍ਰਿਤਪਾਲ ਕੌਰ ਨੇ ਆਪਣੀ ਮਾਂ ਨੂੰ ਉਤਾਰ ਕੇ ਉਸੇ ਪੱਖੋ ਨਾਲ ਫ਼ਾਹਾ ਲੈ ਲਿਆ। ਪੁਲਿਸ ਨੇ ਲਾਸ਼ਾਂ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਕੌਰ ਦਾ ਵਿਆਹ ਅੱਠ ਮਹੀਨੇ ਪਹਿਲਾਂ ਯਾਦਵਿੰਦਰ ਸਿੰਘ ਵਾਸੀ ਅਮਰਪੁਰਾ ਬਸਤੀ ਬਠਿੰਡਾ ਨਾਲ ਹੋਇਆ ਸੀ। ਰਾਜਵਿੰਦਰ ਕੌਰ ਦੇ ਪਤੀ ਰਣਜੀਤ ਮੁਤਾਬਕ ਜਦੋਂ ਉਹ ਆਪਣੇ ਘਰ ਪੁੱਜਿਆ ਤਾਂ ਉਸ ਦੀ ਪਤਨੀ ਦੀ ਲਾਸ਼ ਕਮਰੇ ਵਿੱਚ ਬੈੱਡ ‘ਤੇ ਪਈ ਸੀ, ਜਦਕਿ ਉਸ ਦੀ ਪੁੱਤਰੀ ਪੱਖੇ ਨਾਲ ਲਟਕ ਰਹੀ ਸੀ। ਰਣਜੀਤ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦਾ ਜਵਾਈ ਪ੍ਰੇਮ ਸਬੰਧਾਂ ਕਰਕੇ ਤਲਾਕ ਲਈ ਦਬਾਅ ਬਣਾ ਰਿਹਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here