ਗੁਰਦਾਸਪੁਰ ਪੁਲਿਸ ਨੇ ਲੁੱਟ-ਖੋਹ ਤੇ ਫਾਇਰਿੰਗ ਮਾਮਲਿਆਂ ਵਿਚ ਲੋੜੀਂਦੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਫੜਿਆ ਗਿਆ ਮੁਲਜਮ 50 ਤੋਂ ਵਧੇਰੇ ਲੁੱਟ-ਖੋਹਾਂ ਦੀ ਘਟਨਾਵਾਂ ਵਿਚ ਸ਼ਾਮਲ ਸੀ। ਇਸ ਦਾ ਨਾਮ ਉਧਨਵਾਲ ਵਿਖੇ ਪਟਰੋਲ ਪੰਪ ਤੇ ਲੁੱਟ ਦੀ ਨੀਅਤ ਨਾਲ ਕੀਤੀ ਫਾਇਰਿੰਗ ਮਾਮਲੇ ਨਾਲ ਵੀ ਜੁੜਦਾ ਐ। ਇਸ ਘਟਨਾ ਵਿਚ ਹਿਮਾਚਲ ਵਾਸੀ ਇਕ ਪੰਪ ਮੁਲਾਜਮ ਦੀ ਮੌਤ ਹੋ ਗਈ ਸੀ, ਜਦਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ ਸੀ। ਪੁਲਿਸ ਵੱਲੋਂ ਮੁਲਜਮ ਦੀ ਲਗਾਤਾਰ ਤਲਾਸ਼ ਕੀਤੀ ਜਾ ਰਹੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਘੁਮਾਣ ਦੀ ਐਸਐਚਓ ਬਲਜੀਤ ਕੌਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਚੱਲਿਆ ਕੇ ਇਸ ਲੁਟੇਰੇ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ 50 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਲਿਸ ਵੱਲੋਂ ਮੁਲਜਮ ਤੋਂ ਅਗਲੀ ਪੁਛਗਿੱਛ ਜਾਰੀ ਐ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।