ਪੰਜਾਬ ਸੁਖਪਾਲ ਖਹਿਰਾ ਵੱਲੋਂ ਮਜੀਠੀਆ ਦੀ ਗ੍ਰਿਫਤਾਰੀ ਦੀ ਨਿਖੇਧੀ/ ਸਰਕਾਰ ’ਤੇ ਲਾਏ ਆਵਾਜ਼ ਬੰਦ ਕਰਵਾਉਣ ਦੇ ਇਲਜ਼ਾਮ/ ਕਿਹਾ, ਪੁਲਿਸ ਰਾਜ ’ਚ ਤਬਦੀਲ ਹੁੰਦਾ ਜਾ ਰਿਹਾ ਐ ਪੰਜਾਬ By admin - June 25, 2025 0 5 Facebook Twitter Pinterest WhatsApp ਅਕਾਲੀ ਆਗੂ ਬਿਕਰਮ ਮਜੀਠੀਆ ਦੀ ਵਿਜੀਲੈਂਸ ਵੱਲੋਂ ਕੀਤੀ ਗ੍ਰਿਫਤਾਰੀ ਦੇ ਮੁੱਦੇ ਤੇ ਸਿਆਸਤ ਗਰਮਾ ਗਈ ਐ। ਇਸ ਗ੍ਰਿਫਤਾਰੀ ਦਾ ਜਿੱਥੇ ਅਕਾਲੀ ਦਲ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਐ ਉਥੇ ਵਿਰੋਧੀ ਧਿਰਾਂ ਵੀ ਆਵਾਜ਼ ਉਠਾਉਣ ਲੱਗੀਆਂ ਨੇ। ਸੀਨੀਅਰ ਕਾਂਗਰਸੀ ਆਗੂ ਸੁਖਪਾਲ ਖਹਿਰ ਨੇ ਵਿਜੀਲੈਂਸ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਸਰਕਾਰ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਿਰੋਧੀਆਂ ਦੀ ਆਵਾਜ਼ ਬੰਦ ਕਰਨ ਲਈ ਪੁਲਿਸ ਅਤੇ ਵਿਜੀਲੈਂਸ ਦੀ ਦੁਰਵਰਤੋਂ ਕਰ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸ਼ਹਿ ਤੇ ਪੰਜਾਬ ਪੁਲਸ ਰਾਜ ਵਿਚ ਤਬਦੀਲ ਹੁੰਦਾ ਜਾ ਰਿਹਾ ਐ। ਪੁਲਿਸ ਦੀ ਵਰਤੋਂ ਬੇਦੋਸ਼ਿਆਂ ਤੇ ਤਸ਼ੱਦਦ ਲਈ ਹੋ ਰਹੀ ਐ ਜਦਕਿ ਵਿਜੀਲੈਂਸ ਨੂੰ ਵਿਰੋਧੀਆਂ ਦੀ ਆਵਾਜ ਬੁਲੰਦ ਕਰਨ ਲਈ ਵਰਤਿਆਂ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਜੇਕਰ ਮਜੀਠੀਆ ਨੇ ਕੁੱਝ ਗਲਤ ਕੀਤਾ ਐ ਤਾਂ ਸਰਕਾਰ ਇਸ ਦੇ ਸਬੂਤ ਅਦਾਲਤ ਵਿਚ ਪੇਸ਼ ਕਰ ਸਕਦੀ ਐ ਪਰ ਸਰਕਾਰ ਅਜਿਹਾ ਨਹੀਂ ਕਰ ਰਹੀ ਸਗੋਂ 30-30 ਬੰਦਿਆਂ ਦੀਆਂ ਧਾੜਾਂ ਭੇਜ ਕੇ ਦਹਿਸ਼ਤ ਫੈਲਾਉਣ ਦੇ ਰਾਹ ਪਈ ਹੋਈ ਐ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆਂ ਖਿਲਾਫ ਸਾਰੀ ਕਾਰਵਾਈ ਬਦਲਾਖੋਰੀ ਤਹਿਤ ਕੀਤੀ ਗਈ ਐ, ਜਿਸ ਦੀ ਅਸੀਂ ਸਖਤ ਨਿਖੇਧੀ ਕਰਦੇ ਹਾਂ. . .