ਫਿਰੋਜ਼ਪੁਰ ’ਚ ਦੁਕਾਨਾਂ ਤੋਂ ਦੇਸੀ ਘਿਓ ਲੈ ਉੱਡੇ ਚੋਰ/ ਦੋ ਵੱਖ ਵੱਖ ਦੁਕਾਨਾਂ ’ਤੇ ਵਾਪਰੀ ਘਟਨਾ/ ਘਟਨਾ ਸੀਸੀਟੀਵੀ ’ਚ ਕੈਦ

0
5

ਫਿਰੋਜ਼ਪੁਰ ਸ਼ਹਿਰ ਅੰਦਰ ਚੋਰੀ ਦੀਆਂ ਘਟਨਾਵਾਂ ਵਿਚ ਵਾਧਾ ਵੇਖਣ ਨੂੰ ਮਿਲ ਰਿਹਾ ਐ। ਇਸੇ ਦੌਰਾਨ ਚੋਰਾਂ ਨੇ ਆਪਣੀ ਸਿਹਤ ਬਣਾਉਣ ਲਈ ਵੀ ਚੋਰੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਐ। ਇਸ ਦੀ ਤਾਜ਼ਾ ਮਿਸਾਲ ਸ਼ਹਿਰ ਵਿਚ ਵੱਖ ਵੱਖ ਥਾਵਾਂ ਤੇ ਹੋਈਆਂ ਚੋਰੀਆਂ ਤੋਂ ਮਿਲ ਜਾਂਦੀ ਐ, ਜਿੱਥੇ ਚੋਰਾਂ ਨੇ ਕੇਵਲ ਦੇਸੀ ਘਿਉ ਦੇ ਡੱਬਿਆਂ ਨੂੰ ਨਿਸ਼ਾਨਾ ਬਣਾਇਆ ਐ। ਦੋਵੇਂ ਘਟਨਾਵਾਂ ਵਿਚ ਚੋਰਾਂ ਨੇ ਕੇਵਲ ਦੇਸੀ ਘਿਉ ਹੀ ਚੋਰੀ ਕੀਤਾ ਐ। ਚੋਰੀ ਦੀਆਂ ਦੋਵੇਂ ਘਟਨਾਵਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ ਨੇ।  ਦੁਕਾਨਦਾਰਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਚੋਰਾਂ ਖਿਲਾਫ ਸਿਕੰਜਾ ਕੱਸਣ ਦੀ ਮੰਗ ਕੀਤੀ ਐ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ। ਪਹਿਲੀ ਘਟਨਾ ਫਿਰੋਜ਼ਪੁਰ ਦੇ ਕਸਬਾ ਮੱਖੂ ਵਿਖੇ ਵਾਪਰੀ ਹੈ, ਜਿੱਥੇ ਦਿਨ ਦਿਹਾੜੇ ਇੱਕ ਚੋਰ ਕਰਿਆਨੇ ਦੀ ਦੁਕਾਨ ’ਤੇ ਸਮਾਨ ਲੈਣ ਬਣਾਏ ਆਇਆ ਅਤੇ ਉਸ ਨੇ ਦੇਸੀ  ਘਿਓ ਦੀ ਮੰਗ ਕੀਤੀ। ਜਦੋਂ ਦੁਕਾਨਦਾਰ ਨੇ ਘਿਉਂ ਦਾ ਡੱਬਾ ਕੱਢ ਕੇ ਕਾਊਂਟਰ ਤੇ ਰੱਖਿਆ ਤਾਂ ਚੋਰ ਨੇ ਹੋਰ ਸਮਾਨ ਦੀ ਮੰਗ ਕੀਤੀ। ਜਦੋਂ ਦੁਕਾਨਦਾਰ ਹੋਰ ਸਾਮਾਨ ਕੱਢਣ ਲੱਗਿਆ ਤਾਂ ਚੋਰ ਘਿਉ ਦਾ ਡੱਬਾ ਲੈ ਕੇ ਰੱਫੂ ਚੱਕਰ ਹੋ ਗਿਆ।  ਦੂਜੀ ਘਟਨਾ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਤੋਂ ਸਾਹਮਣੇ ਆਈ ਐ ਜਿੱਥੇ ਮੇਨ ਬਜਾਰ ਵਿੱਚ ਮੌਜੂਦ ਫਿਰੋਜਸਾਹ ਵਾਲਿਆਂ ਦੀ ਕਰਿਆਨੇ ਦੀ ਦੁਕਾਨ ਦੇ ਬਾਹਰ ਪਏ ਦੇਸੀ ਘਿਓ ਦੇ ਡੱਬਿਆਂ ਵਿਚੋਂ ਇੱਕ ਪੂਰਾ ਡੱਬਾ ਚੁੱਕ ਕੇ ਫਰਾਰ ਹੋ ਗਿਆ। ਦੋਨਾਂ ਘਟਨਾਵਾਂ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਗੱਲਬਾਤ ਦੌਰਾਨ ਦੁਕਾਨਦਾਰ ਨੇ ਮੰਗ ਕੀਤੀ ਹੈ। ਕਿ ਪੁਲਿਸ ਨੂੰ ਇਹਨਾਂ ਚੋਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਅਤੇ ਚੋਰਾਂ ਨੂੰ ਗਿਰਫ਼ਤਾਰ ਕਰ ਕਾਰਵਾਈ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here