ਕੀਰਤਪੁਰ ਸਾਹਿਬ ’ਚ ਬੇਕਾਬੂ ਕਾਰ ਕਾਰਨ ਹਾਦਸਾ/ ਕਈ ਜਣਿਆਂ ਦੇ ਲੱਗੀਆਂ ਸੱਟਾਂ, ਵਾਹਨਾਂ ਦਾ ਹੋਇਆ ਨੁਕਸਾਨ

0
5

ਸ੍ਰੀ ਕੀਰਤਪੁਰ ਸਾਹਿਬ ਦੇ ਆਨੰਦਪੁਰ ਸਾਹਿਬ ਮਾਰਗ ’ਤੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਇਕ ਮੋਟਰ ਸਾਇਕਲ ਰਿਪੇਅਰ ਦੀ ਦੁਕਾਨ ਨਾਲ ਜਾ ਟਕਰਾਈ। ਇਸ ਟੱਕਰ ਨਾਲ ਇਕ ਮੋਟਰ ਸਾਈਕਲ ਮਕੈਨਿਕ ਤੋਂ ਇਲਾਵਾ ਕਈ ਹੋਰਾਂ ਦੇ ਸੱਟਾਂ ਲੱਗੀਆਂ ਨੇ। ਹਾਦਸੇ ਵਿਚ ਕਈ ਮੋਟਰ ਸਾਈਕਲਾਂ ਨੂੰ ਵੀ ਨੁਕਸਾਨ ਪਹੁੰਚਿਆ ਐ। ਗਨੀਮਤ ਇਹ ਰਹੀ ਕਿ ਘਟਨਾ ਵੇਲੇ ਮੁੱਖ ਮਾਰਗ ਤੇ ਟਰੈਫਿਕ ਕਾਫੀ ਘੱਟ ਸੀ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦੀ ਸੀ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here