ਲੁਧਿਆਣਾ ਜ਼ਿਮਨੀ ਚੋਣ ਨਤੀਜਿਆਂ ਤੋਂ ਅਕਾਲੀ ਦਲ ਸੰਤੁਸ਼ਟ/ 2022 ਦੇ ਮੁਕਾਬਲੇ ਵੋਟ ਫੀਸਦੀ ਵਧਣ ਦਾ ਦਾਅਵਾ/ ਆਉਂਦੀਆਂ ਚੋਣਾਂ ’ਚ ਸ਼ਾਨਦਾਰ ਜਿੱਤ ਦੀ ਪ੍ਰਗਟਾਈ ਉਮੀਦ

0
6

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਨਤੀਜਿਆਂ ਤੇ ਅਕਾਲੀ ਦਲ ਨੇ ਤਸੱਲੀ ਜਾਹਰ ਕੀਤੀ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸੀਨੀਅਰ ਬੁਲਾਰਾ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਭਾਵੇਂ ਅਕਾਲੀ ਦਲ ਨੂੰ ਉਮੀਦ ਦੇ ਉਲਟ ਹਾਰ ਦਾ ਸਾਹਮਣਾ ਕਰਨਾ ਪਿਆ ਐ ਪਰ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਐ ਕਿ ਉਨ੍ਹਾਂ ਦੀ ਪਿਛਲੀ ਵਾਰ ਨਾਲੋਂ ਵੋਟ ਬੈਂਕ ਵਧਿਆ ਐ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ 2022 ਦੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਵੱਧ ਵੋਟਾਂ ਪਈਆਂ ਨੇ ਜਦਕਿ ਭਾਜਪਾ ਤੇ ਕਾਂਗਰਸ ਦੀਆਂ ਵੋਟਾਂ ਘਟੀਆਂ ਨੇ। ਉਨ੍ਹਾਂ ਕਿਹਾ ਕਿ ਜਿਮਨੀ ਚੋਣ ਵਿਚ ਸੱਤਾਧਾਰੀ ਧਿਰ ਦਾ ਜਿੱਤਣਾ ਕੋਈ ਵੱਡੀ ਗੱਲ ਨਹੀਂ ਐ। ਵਿਰੋਧੀਆਂ ਵੱਲੋਂ ਜ਼ਮਾਨਤ ਜ਼ਬਤ ਹੋਣ ਦੇ ਕੀਤੇ ਜਾ ਰਹੇ ਪ੍ਰਚਾਰ ਬਾਰੇ ਉਨ੍ਹਾਂ ਕਿ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਹੀ ਹਾਰ ਮੰਨਣ ਦੀ ਥਾਂ ਲੜਣ ਨੂੰ ਪਹਿਲ ਦਿੱਤੀ ਐ ਜਦਕਿ ਉਨ੍ਹਾਂ ਦੇ ਵਿਰੋਧੀ ਪਹਿਲਾਂ ਹੀ ਮੈਦਾਨ ਛੱਡ ਕੇ ਭੱਜ ਗਏ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਦੀ ਮਿਹਨਤ ਦੀ ਬਦੌਲਤ ਪਾਰਟੀ ਦੀ ਵੋਟ ਫੀਸਦੀ ਵਧੀ ਐ ਅਤੇ ਆਉਂਦੀਆਂ 2027 ਦੀਆਂ ਚੋਣਾਂ ਦੌਰਾਨ ਅਕਾਲੀ ਦਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਸੀਟ ਤੇ ਕਬਜ਼ਾ ਕਰੇਗਾ।

LEAVE A REPLY

Please enter your comment!
Please enter your name here