ਪੰਜਾਬ ਫਾਜਿਲਕਾ ’ਚ ਗ੍ਰੰਥੀ ਨੇ ਪਾਠ ਬਹਾਨੇ ਕੀਤੀ ਲੱਖਾਂ ਦੀ ਚੋਰੀ/ 14 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਲੱਗੇ ਇਲਜ਼ਾਮ/ ਪੁਲਿਸ ਨੇ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ By admin - June 24, 2025 0 9 Facebook Twitter Pinterest WhatsApp ਫਾਜਿਲਕਾ ਦੇ ਪਿੰਡ ਫੌਜ ਗੰਧੜ ਵਿਖੇ ਇਕ ਗ੍ਰੰਥੀ ਸਿੰਘ ’ਤੇ ਪਾਠ ਕਰਨ ਬਹਾਨੇ ਘਰ ਅੰਦਰੋਂ ਚੋਰੀ ਕਰਨ ਦੇ ਇਲਜਾਮ ਲੱਗੇ ਨੇ। ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ। ਉਧਰ ਪੁਲਸ ਨੇ ਪਰਿਵਾਰ ਦੇ ਬਿਆਨਾਂ ਤੇ ਗ੍ਰੰਥੀ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਪੀੜਤ ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਲੜਕਾ ਬਿਮਾਰ ਰਹਿੰਦਾ ਐ, ਜਿਸ ਦੀ ਸਿਹਤਯਾਬੀ ਲਈ ਘਰ ਵਿਚ ਪਾਠ ਕਰਵਾਇਆ ਸੀ ਪਰ ਪਾਠ ਕਰਨ ਵਾਲੇ ਗ੍ਰੰਥੀ ਨੇ ਘਰ ਵਿਚੋਂ 10 ਤੋਲੇ ਦੇ ਕਰੀਬ ਗਹਿਣੇ ਚੋਰੀ ਕਰ ਲਏ ਨੇ। ਪੀੜਤ ਪਰਿਵਾਰ ਦਾ ਕਹਿਣਾ ਐ ਕਿ ਮੁਲਜਮ ਪੁਲਿਸ ਕੋਲ ਆਪਣੀ ਗਲਤੀ ਮੰਨ ਗਿਆ ਐ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਉਨ੍ਹਾਂ ਦਾ ਚੋਰੀ ਹੋਇਆ ਸਾਮਾਨ ਰਿਕਵਰ ਕਰਵਾਉਣ ਦੀ ਮੰਗ ਕੀਤੀ ਐ। ਉਧਰ ਪੁਲਿਸ ਨੇ ਮਾਮਲਾ ਦਰਜ ਕਰ ਕੇ ਗ੍ਰੰਥੀ ਨੂੰ ਗ੍ਰਿਫਤਾਰ ਕਰ ਲਿਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਕਈ ਸਾਲਾਂ ਤੋਂ ਬਿਸਤਰੇ ਤੇ ਪਿਆ ਐ। ਇਸ ਦੌਰਾਨ ਪਿੰਡ ਖਿਉ ਵਾਲੀ ਦਾ ਰਹਿਣ ਵਾਲਾ ਜਸਵੀਰ ਸਿੰਘ ਉਸ ਕੋਲ ਆਇਆ ਤੇ ਉਸ ਨੇ ਬੱਚੇ ਦੀ ਸਿਹਤਯਾਬੀ ਲਈ ਘਰ ਵਿੱਚ ਪਾਠ ਕਰਵਾਉਣ ਲਈ ਕਿਹਾ। ਜਿਸ ਦੀ ਗੱਲ ਮੰਨਦਿਆਂ ਉਨ੍ਹਾਂ ਨੇ ਘਰ ਅੰਦਰ ਪਾਠ ਕਰਵਾਉਣ ਦਾ ਪ੍ਰੋਗਰਾਮ ਬਣਾਇਆ। ਉਕਤ ਗ੍ਰੰਥੀ ਕਰੀਬ ਡੇਢ ਮਹੀਨੇ ਤੋਂ ਘਰ ਵਿੱਚ ਪਾਠ ਕਰਨ ਆ ਰਿਹਾ ਸੀ। ਇਸੇ ਦੌਰਾਨ ਪਰਿਵਾਰ ਨੂੰ ਰਿਸ਼ਤੇਦਾਰੀ ਵਿਚ ਮੌਤ ਹੋਣ ਕਾਰਨ ਬਾਹਰ ਜਾਣਾ ਪਿਆ। ਪਿੱਛੋਂ ਗ੍ਰੰਥੀ ਨੇ ਘਰ ਅੰਦਰ ਪਏ 14 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਚੋਰੀ ਹੋਏ ਸਾਮਾਨ ਵਿਚ ਚਾਰ ਚੂੜੀਆਂ, ਚਾਰ ਰਿੰਗ, ਦੋ ਕੰਨਾਂ ਦੇ ਜੋੜੇ ਅਤੇ ਟੋਪਸ ਸੈਟ ਦੋ ਮੋਹਰਾਂ ਸ਼ਾਮਲ ਨੇ। ਪੀੜਤ ਨੇ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ। ਪੁਲਿਸ ਨੇ ਗ੍ਰੰਥੀ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਐ।