ਪੰਜਾਬ ਜਲੰਧਰ ਪੁਲਿਸ ਵੱਲੋਂ ਫਿਰੌਤੀ ਮੰਗਣ ਮਾਮਲੇ ’ਚ ਦੋ ਗ੍ਰਿਫਤਾਰ/ ਵਪਾਰੀ ਕੋਲੋਂ ਮੰਗੀ ਸੀ 50 ਲੱਖ ਫਿਰੌਤੀ/ ਫਿਰੌਤੀ ਦੀ ਰਕਮ ਵਸੂਲਣ ਜਾਦਿਆਂ ਨੂੰ ਕੀਤਾ ਕਾਬੂ By admin - June 24, 2025 0 4 Facebook Twitter Pinterest WhatsApp ਜਲੰਧਰ ਦਿਹਾਤੀ ਅਧੀਨ ਆਉਂਦੇ ਨਕੋਦਰ ਦੀ ਪੁਲਿਸ ਨੇ ਵਪਾਰੀ ਕੋਲੋਂ ਫਿਰੌਤੀ ਮੰਗਣ ਮਾਮਲੇ ਵਿਚ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਐ। ਪੁਲਿਸ ਸੂਤਰਾਂ ਮੁਤਾਬਕ ਵਪਾਰੀ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ, ਜਿਸ ਦਾ ਸੌਦਾ 10 ਲੱਖ ਰੁਪਏ ਵਿਚ ਤੈਅ ਹੋਇਆ ਸੀ। ਤੈਅ ਹੋਏ ਸੌਦੋ ਮੁਤਾਬਕ ਦੋਵੇਂ ਮੁਲਜਮ ਵਪਾਰੀ ਕੋਲੋਂ 10 ਲੱਖ ਦੀ ਵਸੂਲੀ ਕਰਨ ਜਾ ਰਹੀ ਸੀ ਕਿ ਪੁਲਿਸ ਨੇ ਰਸਤੇ ਵਿਚ ਟਰੈਕਲਗਾ ਕੇ ਦੋਵਾਂ ਨੂੰ ਕਾਬੂ ਕਰ ਲਿਆ। ਫੜੇ ਗਏ ਮੁਲਜਮਾਂ ਦੀ ਪਛਾਣ ਅਦਿਤਿਆ ਅਤੇ ਸਈਅਮ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਦੋਵੇਂ ਦੋਸ਼ੀ ਵਿਦੇਸ਼ ਬੈਠੇ ਸੁਖਵਿੰਦਰ ਸਿੰਘ ਅਤੇ ਰਮਨਦੀਪ ਸਿੰਘ ਨਾਮ ਦੇ ਮੁਲਜਮਾਂ ਦੇ ਕਹਿਣ ਤੇ ਫਿਰੌਤੀ ਦੀ ਰਕਮ ਵਸੂਲਣ ਆਏ ਸਨ। ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।