ਹੁਸ਼ਿਆਰਪੁਰ ਦੇ ਪਿੰਡ ਮਹਿਮਦੋਵਾਲ ’ਚ ਮੇਲੇ ਦੌਰਾਨ ਹੰਗਾਮਾ/ ਪ੍ਰਸ਼ਾਸਨ ਨੇ ਬਿਨਾਂ ਪਰਮਿਸ਼ਨ ਤੋਂ ਲਾਇਆ ਮੇਲਾ ਰੋਕਣ ਦੀ ਕੋਸ਼ਿਸ਼/ ਨਾਰਾਜ਼ ਲੋਕਾਂ ਨੇ ਥਾਣੇ ਮੂਹਰੇ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ

0
5

 

ਹੁਸ਼ਿਆਰਪੁਰ ਦੇ ਪਿੰਡ ਮਹਿਮਦੋਵਾਲ ਵਿਖੇ ਅੱਜ ਪ੍ਰਸ਼ਾਸਨ ਤੇ ਪਿੰਡ ਵਾਸੀ ਉਸ ਵੇਲੇ ਆਹਮੋ ਸਾਹਮਣੇ ਹੋ ਗਏ ਜਦੋਂ ਇੱਥੇ ਧਾਰਮਿਕ ਅਸਥਾਨ ਤੇ ਕਰਵਾਏ ਮੇਲੇ ਨੂੰ ਪ੍ਰਸ਼ਾਸਨ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਪ੍ਰਸ਼ਾਸਨ ਦਾ ਇਲਜਾਮ ਸੀ ਕਿ ਇਹ ਮੇਲਾ ਬਿਨਾਂ ਪਰਮਿਸ਼ਨ ਤੋਂ ਕਰਵਾਇਆ ਗਿਆ ਐ, ਜਿਸ ਕਾਰਨ ਇਸ ਨੂੰ ਰੋਕਿਆ ਜਾ ਰਿਹਾ ਐ। ਉਧਰ ਲੋਕ ਮੇਲਾ ਬੰਦ ਕਰਵਾਉਣ ਤੋਂ ਭੜਕ ਗਏ ਅਤੇ ਲੋਕਾਂ ਨੇ ਪ੍ਰਸ਼ਾਸਨ ਦੀ ਕਾਰਵਾਈ ਦੀ ਵਿਰੋਧ ਕੀਤਾ। ਲੋਕਾਂ ਦਾ ਕਹਿਣਾ ਐ ਕਿ ਉਹ ਸ਼ਾਂਤੀਪੂਰਨ ਤਰੀਕੇ ਨਾਲ ਮੇਲਾ ਕਰਵਾ ਰਿਹਾ ਐ ਪਰ ਪ੍ਰਸ਼ਾਸਨ ਬਿਨਾਂ ਵਜ੍ਹਾ ਰੁਕਾਵਟ ਪਾ ਰਿਹਾ ਐ। ਇਸੇ ਦੌਰਾਨ ਲੋਕਾਂ ਨੇ ਥਾਣੇ ਮੂਹਰੇ ਧਰਨਾ ਲੈ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਲੰਮੀ ਗੱਲਬਾਤ ਹੋਈ, ਜਿਸ ਤੋਂ ਬਾਅਦ ਧਰਨਾ ਚੁੱਕ ਲਿਆ  ਗਿਆ। ਇਸ ਸਬੰਧੀ ਪੁਛੇ ਜਾਣ ਤੇ ਥਾਣਾ ਮਾਹਿਲਪੁਰ ਦੇ ਮੁਖੀ ਗਗਨਦੀਪ ਸਿੰਘ ਸੇਖੋਂ ਨੇ ਕਿਹਾ ਕਿ ਮੇਲੇ ਦੀ ਪਰਮਿਸ਼ਨ ਨਾ ਹੋਣ ਕਰਕੇ ਮੇਲਾ ਬੰਦ ਕਰਵਾਇਆ ਗਿਆ ਸੀ ਤੇ ਜਿਸ ਕਾਰਨ ਪਿੰਡ ਵਾਸੀ ਤੇ ਸ਼ਰਧਾਲੂਆਂ ਨੇ ਰੋਸ ਵਿਚ ਆ ਕੇ ਥਾਣੇ ਮੂਹਰੇ ਧਰਨਾ ਲਗਾ ਦਿੱਤਾ ਜਿਸ ਨੂੰ ਗੱਲਬਾਤ ਕਰ ਕੇ ਧਰਨਾ ਚੁਕਾਇਆ ਗਿਆ ਐ।

LEAVE A REPLY

Please enter your comment!
Please enter your name here