ਪੰਜਾਬ ਮਾਨਸਾ ’ਚ ਕੁੱਤਿਆਂ ਦੀ ਦੌੜ ਦੇ ਜੇਤੂ ਨੌਜਵਾਨ ਦਾ ਕਤਲ/ ਕੁੱਤਿਆਂ ਦੀ ਦੌੜ ਹਾਰਨ ਦੀ ਰੰਜ਼ਿਸ਼ ਤਹਿਤ ਕੀਤਾ ਹਮਲਾ/ ਇਕ ਹੋਰ ਨੌਜਵਾਨ ਜ਼ਖਮੀ, ਪੁਲਿਸ ਨੇ ਜਾਂਚ ਕੀਤੀ ਸ਼ੁਰੂ By admin - June 24, 2025 0 9 Facebook Twitter Pinterest WhatsApp ਮਾਨਸਾ ’ਚ ਕੁੱਤਿਆਂ ਦੀ ਦੌੜ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਇਕ ਨੌਜਵਾਨ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਐ। ਇਸ ਹਮਲੇ ਵਿਚ ਇਕ ਹੋਰ ਨੌਜਵਾਨ ਜ਼ਖਮੀ ਹੋਇਆ ਐ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਮ੍ਰਿਤਕ ਦੀ ਪਛਾਣ ਸਤਨਾਮ ਸਿੰਘ, ਵਾਸੀ ਫਿਰੋਜਪੁਰ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਮ੍ਰਿਤਕ ਕੁੱਤਿਆਂ ਦੀਆਂ ਦੌੜਾਂ ਦਾ ਸ਼ੌਕੀਨ ਸੀ ਅਤੇ ਉਹ ਬੀਤੇ ਦਿਨ ਹੋਈਆਂ ਕੁੱਤਾ ਦੌੜਾਂ ਵਿਚ ਪਹਿਲੇ ਸਥਾਨ ਤੇ ਆਇਆ ਸੀ, ਇਸੇ ਰੰਜ਼ਿਸ਼ ਨੂੰ ਲੈ ਕੇ ਹਾਰੇ ਹੋਏ ਕੁੱਤੇ ਦੇ ਮਾਲਕਾਂ ਨੇ ਅੱਜ ਮਾਨਸਾ ਵਿਚ ਸਤਨਾਮ ਸਿੰਘ ਦਾ ਕਤਲ ਕਰ ਦਿੱਤਾ। ਘਟਨਾ ਵਿਚ ਸ਼ਾਮਲ ਨੌਜਵਾਨ ਸਿਰਸਾ ਅਤੇ ਬਰਨਾਲਾ ਨਾਲ ਸਬੰਧਤ ਦੱਸੇ ਜਾ ਰਹੇ ਨੇ। ਪੁਲਿਸ ਨੇ ਮਾਮਲਾ ਦਰਜ ਕਰ ਕੇ ਫਰਾਰ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ।