ਲੁਧਿਆਣਾ ਜ਼ਿਮਨੀ ਚੋਣ ਦੇ ਅਕਾਲੀ ਉਮੀਦਵਾਰ ਨੇ ਹਾਰ ਕਬੂਲੀ/ ਲੋਕ ਫਤਵੇ ਨੂੰ ਪ੍ਰਵਾਨ ਕਰਦਿਆਂ ਜੇਤੂ ਉਮੀਦਵਾਰ ਨੂੰ ਦਿੱਤੀ ਵਧਾਈ

0
4

ਲੁਧਿਆਣਾ ਜ਼ਿਮਨੀ ਚੋਣ ਵਿਚ ਕਿਸਮਤ ਅਜਮਾਉਣ ਵਾਲੇ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੇ ਲੋਕ ਫਤਵੇ ਨੂੰ ਸਵੀਕਾਰ ਕਰਦਿਆਂ ਪਾਰਟੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਐ। ਉਨ੍ਹਾਂ ਕਿਹਾ ਕਿ ਭਾਵੇਂ ਉਹ ਚੋਣ ਹਾਰ ਗਏ ਨੇ ਪਰ ਉਨ੍ਹਾਂ ਨੂੰ ਇਸ ਹਾਰ ਦਾ ਕੋਈ ਦੁੱਖ ਨਹੀਂ ਐ। ਉਨ੍ਹਾਂ ਕਿਹਾ ਕਿ ਇਸ ਚੋਣ ਦੌਰਾਨ ਲੋਕਾਂ ਦਾ ਜੋ ਮਾਣ-ਸਤਿਕਾਰ ਉਨ੍ਹਾਂ ਨੂੰ ਮਿਲਿਆ ਐ, ਉਹ ਹਰ ਕਿਸੇ ਨੂੰ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਮੈਨੂੰ ਇਹ ਚੋਣ ਹਾਰਨ ਦਾ ਰਤੀ ਭਰ ਵੀ ਰੰਜ਼ ਨਹੀਂ ਐ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਨੇ ਪਾਰਟੀ ਦੀ ਜਿੱਤ ਲਈ ਜੀਅ ਜਾਨ ਲਾ ਕੇ ਮਿਹਨਤ ਕੀਤੀ ਐ, ਜਿਸ ਲਈ ਉਹ ਸਾਰਿਆਂ ਦੇ ਧੰਨਵਾਦੀ ਨੇ। ਉਨ੍ਹਾਂ ਕਿਹਾ ਕਿ ਜੇਕਰ ਜਿੱਤ ਹੁੰਦੀ ਤਾਂ ਉਹ ਪਾਰਟੀ ਦੀ ਹੋਣੀ ਸੀ ਪਰ ਹਾਰ ਕੇਵਲ ਮੇਰੀ ਹੀ ਐ ਅਤੇ ਮੈਂ ਇਸ ਹਾਰ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹਾਂ। ਉਨ੍ਹਾਂ ਕਿਹਾ ਕਿ ਹੋ ਸਕਦਾ ਐ ਮੇਰੇ ਵਿਚ ਕੁੱਝ ਕਮੀਆਂ ਹੋਣ ਪਰ ਉਹ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਕਮੀਆਂ ਨੂੰ ਪੂਰਾ ਕਰਨ ਦੇ ਨਾਲ ਨਾਲ ਦੀ ਜੀਅ-ਜਾਨ ਨਾਲ ਸੇਵਾ ਕਰਨ ਲਈ ਹਮੇਸ਼ਾ ਹਾਜ਼ਰ ਰਹਿਣਗੇ।

LEAVE A REPLY

Please enter your comment!
Please enter your name here