ਅੰਮ੍ਰਿਤਸਰ ’ਚ ਖੋਹ ਦੀ ਕੋਸ਼ਿਸ਼ ਦੌਰਾਨ ਭਿਆਨਕ ਹਾਦਸਾ/ ਸੈਲਾਨੀਆਂ ਨਾਲ ਖੋਹ ਦੀ ਕੋਸ਼ਿਸ਼ ਦੌਰਾਨ ਪਲਟਿਆ ਆਟੋ/ ਕਈ ਸਵਾਰੀਆਂ ਦੇ ਲੱਗੀਆਂ ਸੱਟਾਂ, ਪੁਲਿਸ ਕਰ ਰਹੀ ਜਾਂਚ

0
3

ਗੁਰੂ ਨਗਰੀ ਵਿਚ ਝਾਰਖੰਡ ਤੋਂ ਆਏ ਸੈਲਾਨੀਆਂ ਨਾਲ ਖੋਹ ਦੀ ਕੋਸ਼ਿਸ਼ ਦੌਰਾਨ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਐ। ਇਸ ਹਾਦਸੇ ਵਿਚ ਇਕ ਪਰਵਾਰ ਦੇ ਮੈਂਬਰਾਂ ਤੋਂ ਇਲਾਵਾ ਆਟੋ ਚਾਲਕ ਸ਼ਾਮਲ ਐ। ਜਾਣਕਾਰੀ ਅਨੁਸਾਰ ਝਾਰਖੰਡ ਤੋਂ ਘੁੰਮਣ ਆਏ ਸੈਲਾਨੀ ਆਟੋ ਵਿਚ ਸਵਾਰ ਹੋ ਕੇ ਬਾਰਡਰ ਤੇ ਪਰੇਡ ਵੇਖਣ ਗਏ ਸਨ, ਜਿੱਥੋ ਵਾਪਸ ਆਉਂਦਿਆਂ ਦੋ ਲੁਟੇਰਿਆਂ ਨੇ ਖੋਹ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਸਵਾਰੀਆਂ ਨਾਲ ਭਰਿਆ ਆਟੋ ਪਲਟ ਗਿਆ। ਇਸ ਹਾਦਸੇ ਵਿਚ ਇਕ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਆਟੋ ਚਾਲਕ ਪੀ ਜ਼ਖਮੀ ਹੋ ਗਿਆ ਐ। ਇਸੇ ਦੌਰਾਨ ਉਥੋਂ ਲੰਘ ਰਹੇ ਬੀਐਸਐਫ ਅਧਿਕਾਰੀ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਪੀੜਤਾਂ ਦੇ ਬਿਆਨਾਂ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here