ਪਟਿਆਲਾ ’ਚ ਪੁਲਿਸ ਚੌਂਕੀ ਨੇੜੇ ਹੋਇਆ ਜ਼ਬਰਦਸਤ ਧਮਾਕਾ/ ਪਾਤੜਾਂ ਨੇੜਲੇ ਬਾਦਸ਼ਾਹਪੁਰ ਪੁਲਿਸ ਚੌਂਕੀ ਨੇੜੇ ਦੀ ਘਟਨਾ/ ਕਾਆਪਰੇਟਿਵ ਸੁਸਾਇਟੀ ਦੇ ਇਕ ਕਮਰੇ ਦਾ ਤਿੜਕਿਆ ਸ਼ੀਸ਼ਾ

0
10

ਪੰਜਾਬ ਅੰਦਰ ਪੁਲਿਸ ਥਾਣਿਆਂ ਅਤੇ ਚੌਕੀਆਂ ਨੇੜੇ ਧਮਾਕੇ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਐ। ਤਾਜ਼ਾ ਘਟਨੀ ਪਟਿਆਲਾ ਦੇ ਹਲਕਾ ਪਾਤੜਾਂ ਤੋਂ ਸਾਹਮਣੇ ਆਇਆ ਐ, ਜਿੱਥੇ ਪੁਲਿਸ ਚੌਂਕੀ ਬਾਦਸ਼ਾਹਪੁਰ ਨੇੜੇ ਜ਼ੋਰਦਾਰ ਧਮਾਕਾ ਹੋਣ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਤੋਂ ਬਾਅਦ ਜਿੱਥੇ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਐ, ਉੱਥੇ ਹੀ ਸਥਾਨਕ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਐ। ਪੁਲਿਸ ਚੌਂਕੀ ਵਾਲੀ ਇਸੇ ਇਮਾਰਤ ਵਿਚ ਇਕ ਕੋਆਪਰੇਟਿਵ ਸੁਸਾਇਟੀ ਵੀ ਚੱਲਦੀ ਐ। ਜਾਣਕਾਰੀ ਅਨੁਸਾਰ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਧਮਕ ਨਾਲ ਕੋਆਪਰੇਟਿਵ ਸੁਸਾਇਟੀ ਦੇ ਇਕ ਕਮਰੇ ਦੀ ਖਿੜਕੀ ਦਾ ਸ਼ੀਸ਼ਾ ਵੀ ਤਿੜਕ ਗਿਆ ਐ। ਇਸ ਧਮਾਕੇ ਦੀ ਬਾਦਸ਼ਾਹਪੁਰ ਪੁਲਿਸ ਚੌਂਕੀ ਦੇ ਇੰਚਾਰਜ ਨੇ ਵੀ ਪੁਸ਼ਟੀ ਕੀਤੀ ਐ। ਉਧਰ ਆਸਪਾਸ ਦੇ ਲੋਕਾਂ ਨੇ ਵੀ ਧਮਾਕੇ ਦੀ ਆਵਾਜ਼ ਸੁਣਨ ਦੀ ਗੱਲ ਕਹੀ ਐ। ਘਟਨਾ ਦੀ ਜਾਣਕਾਰੀ ਮਿਲਣ ਬਾਅਦ ਮੌਕੇ ਤੇ ਮੀਡੀਆ ਵੀ ਪਹੁੰਚ ਚੁੱਕਿਆ ਸੀ, ਜਿਸ ਸਾਹਮਣੇ ਸਥਾਨਕ ਵਾਸੀਆਂ ਨੇ ਧਮਾਕੇ ਦੀ ਅਵਾਜ਼ ਸੁਣਨ ਦਾ ਇਕਸਾਫ ਕੀਤਾ। ਹਾਲਾਂਕਿ ਧਮਾਕੇ ਪਿਛਲੇ ਕਾਰਨਾਂ ਬਾਰੇ ਅਜੇ ਤਕ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਪਰ ਧਮਾਕੇ ਵਾਲੀ ਥਾਂ ਨੇੜੇ ਪੁਲਿਸ ਤੇ ਮੀਡੀਆ ਦੀਆਂ ਸਰਗਰਮੀਆਂ ਵੇਖੀਆਂ ਗਈਆਂ। ਇਸੇ ਦੌਰਾਨ ਪੁਲਿਸ ਘਟਨਾ ਸਥਾਨ ਅਤੇ ਨੇੜਲੀਆਂ ਥਾਵਾਂ ਦੀ ਛਾਣਬੀਣ ਕਰਦੇ ਵੇਖੇ ਗਏ। ਫਿਲਹਾਲ ਪੁਲਿਸ ਵੱਲੋਂ ਧਮਾਕੇ ਪਿਛਲੇ ਕਾਰਨਾਂ ਦਾ ਪਤਾ ਲਗਾਉਣ ਲਈ ਛਾਣਬੀਣ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here