ਤਰਨ ਤਾਰਨ ’ਚ ਚੋਰਾਂ ਨੇ ਦੁਕਾਨਾਂ ਤੇ ਬੋਲਿਆ ਧਾਵਾਂ/ ਇਕੋ ਰਾਤ ਤਿੰਨ ਦੁਕਾਨਾਂ ’ਚੋਂ ਨਕਦੀ ਤੇ ਸਾਮਾਨ ਲੈ ਕੇ ਫਰਾਰ/ ਪਿੰਡ ਸਭਰਾਂ ਵਿਖੇ ਸਥਿਤ ਪੁਲਿਸ ਚੌਂਕੀ ਨੇੜੇ ਦੀ ਘਟਨਾ

0
8

ਤਰਨ ਤਾਰਨ ਜ਼ਿਲ੍ਹੇ ਅੰਦਰ ਚੋਰਾਂ ਨੂੰ ਹੁਣ ਪੁਲਿਸ ਪ੍ਰਸ਼ਾਸਨ ਦਾ ਡਰ ਨਹੀਂ ਰਿਹਾ। ਚੋਰ ਹੁਣ ਪੁਲਿਸ ਚੌਂਕੀਆਂ ਨੇੜੇ ਇਲਾਕਿਆਂ ਅੰਦਰ ਵੀ ਚੋਰੀਆਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲੱਗੇ ਨੇ। ਇਸ ਦੀ ਤਾਜ਼ਾ ਮਿਸਾਲ ਪੱਟੀ ਅਧੀਨ ਆਉਂਦੇ ਪਿੰਡ ਸਭਰਾਂ ਤੋਂ ਸਾਹਮਣੇ ਆਈ ਐ, ਜਿੱਥੇ ਚੋਰਾਂ ਨੇ ਪੁਲਿਸ ਚੌਂਕੀ ਨੇੜੇ ਸਥਿਤ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਐ। ਚੋਰ ਦੁਕਾਨਾਂ ਵਿਚੋਂ ਨਕਦੀ ਅਤੇ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਦੁਕਾਨਦਾਰਾਂ ਅੰਦਰ ਭਾਰੀ ਪਾਇਆ ਜਾ ਰਿਹਾ ਐ। ਲੋਕਾਂ ਦੇ ਕਹਿਣਾ ਐ ਕਿ ਜੇਕਰ ਪੁਲਿਸ ਚੌਂਕੀ ਨੇੜਲੀਆਂ ਦੁਕਾਨਾਂ ਹੀ ਸੁਰੱਖਿਅਤ ਨਹੀਂ ਨੇ ਤਾਂ ਦੂਰ-ਦੁਰਾਂਡੇ ਇਲਾਕਿਆਂ ਦਾ ਤਾਂ ਰੱਬ ਹੀ ਰਾਖਾ ਐ। ਦੁਕਾਨਦਾਰਾਂ ਨੇ ਪੁਲਿਸ ਨੇ ਚੋਰਾਂ ਨੂੰ ਟਰੇਸ ਕਰ ਕੇ ਬਣਦੀ ਕਾਰਵਾਈ ਦੀ ਮੰਗ ਕੀਤੀ ਐ। ਇਸ ਸਬੰਧੀ ਜਾਣਕਾਰੀ ਦੇਣ ਦੇ ਹੋਏ ਬਾਂਬਾਂ ਮੈਡੀਕਲ ਸਟੋਰ ਦੇ ਮਾਲਕ ਹਰਬਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸਵੇਰ ਵੇਲੇ ਕਿਸੇ ਦਾ ਫੋਨ ਗਿਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਜਦ ਉਸਨੇ ਆਣ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਕ ਟੁੱਟਾ ਹੋਇਆ ਸੀ ਅਤੇ ਗੱਲੇ ਵਿੱਚੋਂ ਪੰਜ ਹਜਾਰ ਰੁਪਏ ਨਗਦੀ ਅਤੇ ਇੱਕ ਇਨਵੇਟਰ ਬੈਂਡਰਾ ਗਾਇਬ ਸੀ। ਇਸੇ ਤਰ੍ਹਾਂ ਹੀ ਦੂਜੇ ਮੈਡੀਕਲ ਸਟੋਰ ਦੇ ਮਾਲਕ ਵਿਪਨ ਨੇ ਦੱਸਿਆ ਕਿ ਉਹਨਾਂ ਦਾ ਵੀ ਦੁਕਾਨ ਦਾ ਸ਼ਟਰ ਟੁਟਾ ਹੋਇਆ ਸੀ ਅਤੇ  ਜਦੋਂ ਉਹਨਾਂ ਨੇ ਦੁਕਾਨ ਅੰਦਰ ਜਾ ਕੇ ਦੇਖਿਆ ਤਾਂ ਦੁਕਾਨ ਦੇ ਗੱਲੇ ਵਿੱਚ ਪਿਆ 20 ਹਜਾਰ ਰੁਪਈਆ ਗਾਇਬ ਸੀ ਅਤੇ ਦੁਕਾਨ ਵਿੱਚ ਲੱਗਾ ਨਵੇਟਰ ਬੈਟਰ ਵੀ ਚੋਰੀ ਹੋ ਚੁੱਕਾ ਹੈ। ਇਸੇ ਤਰ੍ਹਾਂ ਨਾਲ ਲੱਗਦੇ ਇੱਕ ਮੁਨਿਆਰੀ ਦੀ ਦੁਕਾਨ ਦੇ ਮਾਲਕ ਗੁਰਜੰਟ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਤਾਂ ਸਵੇਰੇ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ। ਜਦੋਂ ਮੌਕੇ ਤੇ ਜਾ ਕਾ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਦੁਕਾਨ ਦੇ ਅੰਦਰੋਂ ਗੱਲੇ ’ਚੋਂ ਨਕਦੀ ਗਾਇਬ ਸੀ। ਪੀੜਤ ਦੁਕਾਨਦਾਰਾਂ ਨੇ ਜ਼ਿਲ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਦੁਕਾਨਾਂ ਵਿੱਚ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਉਹਨਾਂ ਦੀ ਭਰਭਾਈ ਕੀਤੀ ਜਾਵੇ। ਮੌਕੇ ਤੇ ਪਹੁੰਚੇ ਪੁਲਿਸ ਸਭਰਾ ਦੇ ਡਿਊਟੀ ਇੰਚਾਰਜ ਏਐਸਆਈ ਪਲਵਿੰਦਰ ਸਿੰਘ ਨੇ ਦੱਸਿਆ ਕਿ ਤਿੰਨਾਂ ਦੁਕਾਨਾਂ ਦੇ ਸ਼ਟਰ ਟੁੱਟੇ ਹੋਏ ਹਨ ਅਤੇ ਦੁਕਾਨਾਂ ਦੇ ਮਾਲਕਾਂ ਵੱਲੋਂ ਜੋ ਦੱਸਿਆ ਜਾਵੇਗਾ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here