ਪੰਜਾਬ ਤਰਨ ਤਾਰਨ ਦੇ ਪਿੰਡ ਦੁਬਲੀ ਦੇ ਸਾਬਕਾ ਸਰਪੰਚ ਦੇ ਘਰ ’ਤੇ ਹਮਲਾ/ ਭੰਨਤੋੜ ਦੇ ਨਾਲ ਨਾਲ ਡੇਢ ਕਿੱਲੋ ਸੋਨਾ, ਨਕਦੀ ਤੇ ਸਾਮਾਨ ਚੋਰੀ/ ਪਿੰਡ ਦੇ ਕੁੱਝ ਵਿਅਕਤੀਆਂ ਤੇ ਲੱਗੇ ਰੰਜ਼ਿਸ਼ ਤਹਿਤ ਹਮਲੇ ਦੇ ਇਲਜ਼ਾਮ By admin - June 23, 2025 0 7 Facebook Twitter Pinterest WhatsApp ਤਰਨ ਤਾਰਨ ਅਧੀਨ ਆਉਂਦੇ ਪਿੰਡ ਦੁਬਲੀ ਦੇ ਸਾਬਕਾ ਸਰਪੰਚ ਦਿਆਲ ਸਿੰਘ ਦੇ ਘਰ ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਐ। ਘਟਨਾ ਵੇਲੇ ਸਾਬਕਾ ਸਰਪੰਚ ਵਿਦੇਸ਼ ਗਏ ਹੋਏ ਸਨ ਅਤੇ ਪਿੱਛੇ ਦੇਰ ਰਾਤ ਘਰ ਅੰਦਰ ਦਾਖਲ ਹੋਏ ਵਿਅਕਤੀਆਂ ਨੇ ਸਾਮਾਨ ਦੀ ਬੂਰੀ ਤਰ੍ਹਾਂ ਭੰਨਤੋੜ ਕੀਤੀ ਅਤੇ ਘਰ ਅੰਦਰ ਪਿਆ ਡੇਢ ਕਿੱਲੋ ਸੋਨਾ, ਡੇਢ ਲੱਖ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਘਟਨਾ ਲਈ ਪਿੰਡ ਦੇ ਹੀ ਕੁੱਝ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ ਐ। ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਉਧਰ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਦਿਆਲ ਸਿੰਘ ਦੀ ਲੜਕੀ ਰਣਬੀਰ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਅੱਜ ਤੋਂ ਕੁਝ ਚਿਰ ਪਹਿਲਾਂ ਕਤਲ ਹੋਇਆ ਸੀ ਅਤੇ ਉਸੇ ਕਤਲ ਦੀ ਰੰਜਿਸ਼ ਨੂੰ ਲੈ ਕੇ ਪਿੰਡ ਦੇ ਹੀ ਕੁਝ ਵਿਅਕਤੀ ਉਹਨਾਂ ਨਾਲ ਲਾਗ ਡਾਟ ਰੱਖਦੇ ਹਨ ਅਤੇ ਕੁਝ ਦਿਨ ਪਹਿਲਾਂ ਵੀ ਜਦ ਉਹ ਆਪਣੇ ਪੇਕੇ ਘਰ ਦੀ ਦੇਖ ਰੇਖ ਕਰਨ ਆਏ ਸਨ ਤਾਂ ਉਹਨਾਂ ਵਿਅਕਤੀਆਂ ਵੱਲੋਂ ਸਾਨੂੰ ਡਰਾਇਆ ਧਮਕਾਇਆ ਗਿਆ ਸੀ। ਰਣਬੀਰ ਕੌਰ ਨੇ ਦੱਸਿਆ ਕਿ ਉਸ ਦਾ ਪਿਤਾ ਦਿਆਲ ਸਿੰਘ ਵਿਦੇਸ਼ ਵਿੱਚ ਪੂਰੇ ਪਰਿਵਾਰ ਸਮੇਤ ਕਈ ਚਿਰਾਂ ਤੋਂ ਰਹਿ ਰਿਹਾ ਹੈ ਅਤੇ ਇਹ ਕੋਠੀ ਖਾਲੀ ਪਈ ਹੋਈ ਸੀ ਜਿਸ ਕਰਕੇ ਉਹ ਇੱਥੇ ਅਕਸਰ ਹੀ ਆਉਂਦੀ ਜਾਂਦੀ ਸੀ। ਉਸਨੇ ਦੱਸਿਆ ਕਿ ਜਦ ਉਹਨਾਂ ਵਿਅਕਤੀਆਂ ਵੱਲੋਂ ਉਸ ਨੂੰ ਧਮਕਾਇਆ ਗਿਆ ਤਾਂ ਉਹ ਬਾਅਦ ਵਿੱਚ ਇੱਥੇ ਨਹੀਂ ਆਈ ਅਤੇ ਜਦ ਅੱਜ ਉਸਨੇ ਆਣ ਕੇ ਦੇਖਿਆ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਘਰ ਵਿੱਚ ਪਿਆ ਡੇਢ ਕਿਲੋ ਸੋਨਾ ਅਤੇ ਡੇਢ ਲੱਖ ਨਕਦੀ ਵੀ ਗਾਇਬ ਸੀ। ਇਸ ਤੋਂ ਇਲਾਵਾ ਰਜਿਸਟਰੀਆਂ ਕਾਫੀ ਸਾਰਾ ਕੀਮਤੀ ਸਾਮਾਨ ਵੀ ਚੋਰੀ ਚੁੱਕਾ ਐ। ਰਣਬੀਰ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਹੈ ਕੀ ਉਹਨਾਂ ਦੇ ਪਿਤਾ ਦੇ ਕਤਲ ਦਾ ਇਲਜ਼ਾਮ ਲਾਉਣ ਵਾਲੇ ਵਿਅਕਤੀਆਂ ਨੇ ਹੀ ਇਹ ਸਭ ਕੁਝ ਕੀਤਾ ਹੈ। ਉੱਥੇ ਹੀ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਘਰ ਵਿੱਚ ਹੋਈ ਭੰਨ ਤੋੜ ਅਤੇ ਚੋਰੀ ਨੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ ਉਥੇ ਹੀ ਮੌਕੇ ਤੇ ਪਹੁੰਚੀ ਥਾਣਾ ਸਦਰ ਪੱਟੀ ਪੁਲਿਸ ਦੇ ਏਐਸ ਆਈ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਮੌਕੇ ਤੇ ਪਹੁੰਚੇ ਹਨ ਅਤੇ ਜੋ ਪਰਿਵਾਰ ਵੱਲੋਂ ਉਹਨਾਂ ਨੂੰ ਬਿਆਨ ਦਿੱਤੇ ਜਾਣਗੇ ਅਤੇ ਇਸ ਦੀ ਤਫਤੀਸ਼ ਕਰਕੇ ਜੋ ਵੀ ਕਾਰਵਾਈ ਬਣਦੀ ਹੈ ਉਹ ਅਮਲ ਵਿੱਚ ਲਿਆਂਦੀ ਜਾਵੇਗੀ।