ਮੋਹਾਲੀ ਪੁਲਿਸ ਵੱਲੋਂ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼/ 4 ਔਰਤਾਂ ਸਮੇਤ ਕੁੱਲ 10 ਜਣਿਆਂ ਨੂੰ ਕੀਤਾ ਗ੍ਰਿਫਤਾਰ/ ਲੋਕਾਂ ਨੂੰ ਫਰਜ਼ੀ ਈਮੇਲ ਭੇਜ ਕੇ ਬਣਾਉਂਦੇ ਸੀ ਸ਼ਿਕਾਰ

0
8

ਮੋਹਾਲੀ ਪੁਲਿਸ ਨੇ ਸ਼ਹਿਰ ਵਿਚ ਚੱਲ ਰਹੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ 4 ਔਰਤਾਂ ਸਮੇਤ ਕੁੱਲ 10 ਜਣਿਆਂ ਨੂੰ ਗ੍ਰਿਫਤਾਰ ਕੀਤਾ ਐ। ਇਹ ਲੋਕ ਏਅਰ ਟਿਕਟ ਅਤੇ ਬਿਟਕੋਇਨ ਦੇ ਨਾਮ ’ਤੇ ਭੋਲੇ-ਭਾਲੇ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਕਰ ਰਹੇ ਸਨ। ਪੁਲਿਸ ਦੇ ਦੱਸਣ ਮੁਤਾਬਕ ਪਹਿਲੇ ਮਾਮਲੇ ‘ਚ ਚਾਰ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ ਜੋ ਫਰਜ਼ੀ ਵੈੱਬਸਾਈਟ ਚਲਾ ਰਹੇ ਸਨ। ਇਸੇ ਹੀ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਚੱਲ ਰਹੇ ਇਕ ਹੋਰ ਸੈਂਟਰ ਵਿਚੋਂ 6 ਹੋਰ ਲੋਕਾਂ ਨੂੰ ਕਾਬੂ ਕੀਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਨੇ ਦੋਵੇਂ ਮਾਮਲਿਆਂ ਵਿਚ ਕੁੱਲ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਐ। ਇਨ੍ਹਾਂ ਸੈਂਟਰਾਂ ਵਿਚ ਬੈਠੇ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਈਮੇਲ ਰਾਹੀਂ ਡਰਾਇਆ ਜਾਂਦਾ ਸੀ। ਇਹ ਲੋਕਾਂ ਦੇ ਅਕਾਊਂਟ ਵਿੱਚ ਬਿਟਕੋਇਨ ਆਉਣ ਦਾ ਡਰਾਵਾ ਦਿੰਦਿਆਂ ਧਮਕੀ ਦਿੰਦੇ ਸੀ ਕਿ ਜੇ ਪੈਸਾ ਵਾਪਸ ਨਾ ਦਿੱਤਾ ਗਿਆ ਤਾਂ ਮਾਮਲਾ ਦਰਜ ਕਰ ਦਿੱਤਾ ਜਾਵੇਗਾ। ਇਸ ਠੱਗੀ ‘ਚ ਮੁੱਖ ਦਿਮਾਗ ਨਾਗਾਲੈਂਡ ਨਾਲ ਸਬੰਧਤ ਸਖਸ਼ ਦਾ ਸੀ ਜਦਕਿ ਬਾਕੀ ਸਾਰੇ ਦੋਸ਼ੀ ਮੋਹਾਲੀ ਨਾਲ ਸਬੰਧਤ ਹਨ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ  ਤਿੰਨ ਤੋਂ ਚਾਰ ਮਹਿੰਗੀਆਂ ਲਗਜ਼ਰੀ ਗੱਡੀਆਂ, ਲੈਪਟਾਪ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਨੇ। ਖਬਰਾਂ ਮੁਤਾਬਕ ਦੋਵੇਂ ਫਰਜ਼ੀ ਕਾਲ ਸੈਂਟਰ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਸਨ। ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਰੇਡ ਦੌਰਾਨ ਇਹ ਸਾਰੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਹੋਰ ਸਾਥੀ ਵੀ ਹੋ ਸਕਦੇ ਹਨ, ਜਿਸ ਸਬੰਧੀ ਪੁੱਛਗਿੱਛ ਜਾਰੀ ਹੈ। ਪੁਲਿਸ ਨੂੰ ਮੁਲਜਮਾਂ ਦੀ ਪੁਛਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਐ।

LEAVE A REPLY

Please enter your comment!
Please enter your name here