ਨਵੀਂ ਸਿਟ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਵਰ੍ਹੇ ਬਿਕਰਮ ਮਜੀਠੀਆ/ ਬੇਬੁਨਿਆਦ ਦੋਸ਼ਾਂ ਤਹਿਤ ਪ੍ਰੇਸ਼ਾਨ ਕਰਨ ਦੇ ਲਾਏ ਇਲਜ਼ਾਮ/ ਮੁੱਖ ਮੰਤਰੀ ਮਾਨ ਨੂੰ ਖੁਦ ਸਿਟ ਚੇਅਰਮੈਨ ਬਣਨ ਦੀ ਦਿੱਤੀ ਸਲਾਹ

0
8

ਪੰਜਾਬ ਸਰਕਾਰ ਨੇ ਬਿਕਰਮ ਮਜੀਠੀਆ ਮਾਮਲੇ ਦੀ ਸੁਣਵਾਈ ਲਈ ਨਵੀਂ ਸਿਟ ਦਾ ਗਠਨ ਕਰ ਦਿੱਤਾ ਐ, ਜਿਸ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵਾਰ ਵਾਰ ਸਿਟਾਂ ਬਣਾ ਕੇ ਉਨ੍ਹਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਐ, ਪਰ ਉਹ ਕਿਸੇ ਵੀ ਦਬਾਅ ਅੱਗੇ ਨਹੀਂ ਚੁੱਕਣਗੇ ਅਤੇ ਸਰਕਾਰ ਖਿਲਾਫ ਆਵਾਜ ਚੁੱਕਦੇ ਰਹਿਣਗੇ। ਪੰਜਵੀ ਵਾਰ ਸਿੱਟ ਬਣਾਉਣ ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਸਿੱਟ ਦਾ ਖੁਦ ਹੀ ਚੇਅਰਮੈਨ ਬਣ ਜਾਣਾ ਚਾਹੀਦਾ ਐ, ਤਾਂ ਜੋ ਮੰਨ-ਮਰਜ਼ੀ ਦੇ ਨਤੀਜੇ ਕੱਢੇ ਜਾ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਜਿੰਨਾ ਮਰਜ਼ੀ ਜੋਰ ਲਗਾ ਲਵੇ, ਉਹ ਪਹਿਲਾਂ ਦੀ ਤਰ੍ਹਾਂ ਮੁੜ ਸਾਫ ਬਰੀ ਹੋ ਨਿਕਲਣਗੇ।

LEAVE A REPLY

Please enter your comment!
Please enter your name here