ਗੁਰਦਾਸਪੁਰ ’ਚ ਭਿਆਨਕ ਸੜਕ ਹਾਦਸੇ ’ਚ ਦੋ ਦੀ ਮੌਤ/ ਸੜਕ ਤੇ ਪਲਟੀ ਟਰਾਲੀ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ

0
6

ਬੀਤੀ ਦੇਰ ਰਾਤ ਫਤਿਹਗੜ੍ਹ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਪਿੰਡ ਨਿਕੋਸਰਾਂ ਦੇ ਨਜ਼ਦੀਕ ਦੋ 15 ਸਾਲਾਂ ਨਾਬਾਲਗ ਦੋਸਤਾਂ ਦੇ ਮੋਟਰਸਾਈਕਲ ਦੀ ਸੜਕ ਦੇ ਅੱਧ ਵਿਚਾਲੇ ਸਵੇਰ ਤੋਂ ਪਲਟੀ ਪਈ ਪਰਾਲੀ ਵਾਲੀ ਟਰਾਲੀ ਨਾਲ  ਟੱਕਰ ਹੋਣ ਨਾਲ ਮੌਕੇ ਤੇ ਹੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕਾਂ ਦੀ ਪਹਿਚਾਨ ਮਨਜੋਤ ਸਿੰਘ ਪੁੱਤਰ ਰਣਜੀਤ ਸਿੰਘ ਪਿੰਡ ਚੱਕ ਮਹਿਮਾ ਅਤੇ 14 ਸਾਲਾ ਸ਼ੁਭਦੀਪ ਸਿੰਘ ਪੁੱਤਰ ਰਾਜਬੀਰ ਸਿੰਘ ਪਿੰਡ ਨਿਕੋਸਰਾ ਵਜੋ ਹੋਈ ਹੈ। ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਦੋਂਨੇਂ ਆਪਸ ਵਿੱਚ ਦੋਸਤ ਸਨ ਤੇ ਇਹ ਬੀਤੀ ਰਾਤ ਕਰੀਬ 9 ਵਜੇ ਪਿੰਡ ਨਿਕੋਸਰਾ ਪੈਟਰੋਲ ਪੰਪ ਤੋਂ ਤੇਲ ਪਵਾਉਣ ਲਈ ਜਾ ਰਹੇ ਸਨ। ਰਸਤੇ ਵਿੱਚ ਪਰਾਲੀ ਵਾਲੀ ਟਰਾਲੀ ਪਲਟੀ ਪਈ ਸੀ ਜਿਸ ਨਾਲ ਇਹਨਾਂ ਦੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਵਿੱਚ ਦੋਵਾਂ ਦੋਸਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਅਤੇ ਸਥਾਨਕ ਵਾਸੀਆਂ ਨੇ ਦੱਸਿਆ ਕਿ ਸਵੇਰ ਤੋਂ ਪਲਟੀ ਹੋਈ ਇਸ ਟਰਾਲੀ ਨੂੰ ਟਰੈਕਟਰ ਚਾਲਕ ਉਥੇ ਹੀ ਛੱਡ ਕੇ ਆਪਣਾ ਟਰੈਕਟਰ ਲੈ ਕੇ ਚਲਾ ਗਿਆ ਸੀ ਜੇ ਸਮਾਂ ਰਹਿੰਦਿਆਂ ਇਸ ਰੋਡ ਨੂੰ ਖਾਲੀ ਕਰਾਇਆ ਹੁੰਦਾ ਤਾਂ ਇਹ ਵੱਡਾ ਹਾਦਸਾ ਹੋਣੋਂ ਟਲ ਸਕਦਾ ਸੀ। ਇਸ ਮੌਕੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਜਿੱਥੇ ਰੋ ਰੋ ਬੁਰਾ ਹਾਲ ਹੈ ਤੇ ਉਥੇ ਹੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਘਟਨਾ ਦਾ ਪਤਾ ਲੱਗਦਿਆ ਹੀ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਅਤੇ ਜਾਂਚ ਆਰੰਭ ਦਿੱਤੀ ਹੈ ਤੇ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ 108 ਐਬੂਲੈਂਸ ਰਾਹੀਂ ਪੋਸਟਮਾਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਜੋ ਵੀ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਿਕ ਮੈਂਬਰ ਬਿਆਨ ਦਰਜ ਕਰਵਾਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here