ਪੰਜਾਬ ਵਿੱਤ ਮੰਤਰੀ ਹਰਪਾਲ ਚੀਮਾ ਦਾ ਰਵਨੀਤ ਬਿੱਟੂ ’ਤੇ ਪਲਟਵਾਰ/ ਦਿੱਲੀ ਵਾਲਿਆਂ ਦੇ ਦਬਦਬਾ ਬਾਰੇ ਬਿਆਨ ਦਾ ਦਿੱਤਾ ਮੋੜਵਾਂ ਜਵਾਬ/ ਕਿਹਾ, ਲੋਕਾਂ ਦੇ ਨਕਾਰੇ ਹੋਏ ਵਿਅਕਤੀ ਨੂੰ ਅਜਿਹੇ ਬਿਆਨ ਦੇਣ ਦਾ ਹੱਕ ਨਹੀਂ By admin - June 22, 2025 0 47 Facebook Twitter Pinterest WhatsApp ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਸ਼ਬਦੀ ਹਮਲਾ ਕੀਤਾ ਐ। ਇਹ ਹਮਲਾ ਰਵਨੀਤ ਬਿੱਟੂ ਦੇ ਬੀਤੇ ਦਿਨ ਦਿੱਤੇ ਬਿਆਨ ਨੂੰ ਲੈ ਕੇ ਕੀਤਾ ਗਿਆ ਐ, ਜਿਸ ਵਿਚ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਦਿੱਲੀ ਨਾਲ ਸਬੰਧਤ ਲੋਕਾਂ ਵੱਲੋਂ ਹਾਈਜੈਕ ਕਰਨ ਦੀ ਗੱਲ ਕਹੀ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਸਾਰੇ ਖੇਤਰਾਂ ਵਿਚ ਬਹੁਤ ਵਧੀਆਂ ਕੰਮ ਕਰ ਰਹੀ ਐ ਪਰ ਪੰਜਾਬੀਆਂ ਵੱਲੋਂ ਨਕਾਰੇ ਗਏ ਕੁੱਝ ਲੋਕਾਂ ਨੂੰ ਇਹ ਹਜਮ ਨਹੀਂ ਹੋ ਰਿਹਾ, ਜਿਸ ਕਾਰਨ ਉਹ ਬਿਨਾਂ ਸਿਰ-ਪੈਰ ਦੇ ਬਿਆਨ ਦੇ ਰਹੇ ਨੇ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਨੇ ਭਾਜਪਾ ਦੀ ਗੁਲਾਮੀ ਕਰ ਕੇ ਪਹਿਲਾਂ ਮੰਤਰੀ ਦਾ ਅਹੁਦਾ ਪ੍ਰਾਪਤ ਕੀਤਾ ਐ ਜਦਕਿ ਪੰਜਾਬ ਵਾਸੀ ਰਵਨੀਤ ਬਿੱਟੂ ਤੇ ਭਾਜਪਾ ਨੂੰ ਪਹਿਲਾਂ ਹੀ ਨਕਾਰ ਚੁੱਕੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਅਤੇ ਅਜਿਹੇ ਬੇਤੁਕੇ ਬਿਆਨ ਦੇਣ ਵਾਲਿਆਂ ਨੂੰ ਲੋਕ ਮੂੰਹ ਨਹੀਂ ਲਾਉਂਣਗੇ।