ਪੰਜਾਬ ਅੰਮ੍ਰਿਤਸਰ ’ਚ ਕੁੱਲਚੇ ਚੋਲੇ ਵੇਚਣ ਵਾਲੇ ਨੂੰ ਪੈਸੇ ਮੰਗਣਾ ਪਿਆ ਮਹਿੰਗਾ/ ਆਰਿਅਨ ਨਾਮ ਦੇ ਨੌਜਵਾਨ ਨੇ ਕੁੱਲਚੇ ਵਿਕਰੇਤਾ ਨਾਲ ਕੀਤੀ ਕੁੱਟਮਾਰ/ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ, ਪੀੜਤ ਨੇ ਮੰਗਿਆ ਇਨਸਾਫ਼ By admin - June 22, 2025 0 7 Facebook Twitter Pinterest WhatsApp ਅੰਮ੍ਰਿਤਸਰ ’ਚ ਇਕ ਕੁਲਚੇ ਛੋਲੇ ਵੇਚਣ ਵਾਲੇ ਨੂੰ ਆਪਣੇ ਸਾਮਾਨ ਦੇ ਪੈਸੇ ਮੰਗਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਇਕ ਨੌਜਵਾਨ ਨੇ ਪੈਸੇ ਮੰਗਣ ਤੇ ਉਸ ਤੇ ਹਮਲਾ ਕਰ ਦਿੱਤਾ। ਘਟਨਾ ਸ਼ਹਿਰ ਦੇ ਰਾਣੀ ਬਾਗ ਇਲਾਕੇ ਤੋਂ ਸਾਹਮਣੇ ਆਈ ਹੈ ਜਿਥੇ ਕੁਲਚੇ ਛੋਲੇ ਵੇਚਣ ਵਾਲੇ ਵਿਜੈ ਸ਼ਰਮਾ ਨੇ ਇਲਾਕੇ ਦੇ ਇਕ ਨੌਜਵਾਨ ਉਪਰ ਕੁਟਮਾਰ ਕਰਨ ਦੇ ਇਲਜ਼ਾਮ ਲਾਉਂਦਿਆਂ ਇਨਸਾਫ ਮੰਗਿਆ ਐ। ਕੁੱਟਮਾਰ ਦੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਐ। ਪੁਲਿਸ ਨੇ ਪੀੜਤ ਦੇ ਬਿਆਨ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਪੀੜਤ ਦੇ ਦੱਸਣ ਮੁਤਾਬਕ ਇਲਾਕੇ ਵਿਚ ਰਹਿੰਦੇ ਆਰੀਅਨ ਨਾਮ ਦੇ ਨੌਜਵਾਨ ਵੱਲੋਂ ਉਸ ਨਾਲ ਪੈਸਿਆਂ ਦੇ ਨਾਮ ਤੇ ਝਗੜਾ ਕੀਤਾ ਜਾਂਦਾ ਸੀ ਅਤੇ ਹੁਣ ਜਦੋਂ ਉਸ ਨੇ ਬਿਨਾਂ ਪੈਸੇ ਤੋਂ ਸਾਮਾਨ ਦੇਣਾ ਬੰਦ ਕੀਤਾ ਐ ਉਸ ਨੇ ਉਸ ਤੇ ਹਮਲਾ ਕਰ ਦਿੱਤਾ ਐ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਉਧਰ ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਮਾਮਲਾ ਦਰਜ ਕਰਨ ਬਾਅਦ ਮੁਲਜਮ ਨੂੰ ਹਿਰਾਸਤ ਵਿਚ ਲੈ ਲਿਆ ਐ। ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਦ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਐ।