ਪੰਜਾਬ ਲੁਧਿਆਣਾ ’ਚ ਲਾਟਰੀ ਟਿਕਟ ਵਿਕਰੇਤਾਵਾਂ ਦਾ ਪ੍ਰਦਰਸ਼ਨ/ ਲਾਟਰੀ ਵਿਕਰੇਤਾਵਾਂ ਨੂੰ ਪ੍ਰੇਸ਼ਾਨ ਕਰਨ ਦਾ ਲਾਏ ਇਲਜ਼ਾਮ By admin - June 22, 2025 0 6 Facebook Twitter Pinterest WhatsApp ਲੁਧਿਆਣਾ ਵਿਖੇ ਲਾਟਰੀ ਵਿਕਰੇਤਾਵਾਂ ਨੇ ਇਕੱਤਰ ਹੋ ਕੇ ਲਾਟਰੀ ਦਾ ਟੈਂਡਰ ਲੈਣ ਵਾਲੀ ਕੰਪਨੀ ਖਿਲਾਫ ਪ੍ਰਦਰਸ਼ਨ ਕੀਤਾ। ਡਾਇਰੈਕਟਰ ਪੰਜਾਬ ਸਟੇਟ ਦੇ ਦਫਤਰ ਅੱਗੇ ਇਕੱਤਰ ਹੋਏ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਆਪਣਾ ਕਾਰੋਬਾਰ ਕਰ ਰਹੇ ਨੇ ਪਰ ਲਾਟਰੀ ਦਾ ਟੈਂਡਰ ਲੈਣ ਵਾਲੀ ਕੰਪਨੀ ਉਨ੍ਹਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰ ਰਹੀ ਐ। ਉਨ੍ਹਾਂ ਕਿਹਾ ਕਿ ਕੰਪਨੀ ਮਨਮਰਜ਼ੀ ਕਰ ਕੇ ਇਸ ਧੰਦੇ ਨਾਲ ਜੁੜੇ ਲੋਕਾਂ ਤੋਂ ਰੁਜ਼ਗਾਰ ਖੋਹਣ ਦਾ ਕੰਮ ਕਰ ਰਹੀ ਐ। ਉਨ੍ਹਾਂ ਕਿਹਾ ਕਿ ਕੰਪਨੀ ਨੇ ਰੋਪੜ ਦੇ ਇਕ ਲਾਟਰੀ ਵਿਕਰੇਤਾਵਾਂ ਤੋਂ ਸਾਰਾ ਸਾਮਾਨ ਚੁੱਕ ਲਿਆ ਐ। ਉਨ੍ਹਾਂ ਕਿਹਾ ਕਿ ਇਹ ਕੰਪਨੀ ਉਨ੍ਹਾਂ ਨੂੰ ਬੰਧੂਆਂ ਮਜਦੂਰਾਂ ਦੀ ਤਰ੍ਹਾਂ ਰੱਖਣਾ ਚਾਹੁੰਦੀ ਐ, ਜੋ ਉਨ੍ਹਾਂ ਨਾਲ ਸ਼ਰੇਆਮ ਧੱਕਾ ਐ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਵਿਚ ਦਖਲ ਨਾ ਦਿੱਤਾ ਤਾਂ ਉਹ ਸੀਐਮ ਦਫਤਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਕੰਪਨੀ ਖਿਲਾਫ ਨਕੇਲ ਕੱਸਣ ਦੀ ਮੰਗ ਕੀਤੀ ਐ।