ਪੰਜਾਬ ਲੁਧਿਆਣਾ ਪਹੁੰਚੇ ਖਜਾਨਾ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ/ ਪੰਜਾਬ ਦੇ ਵੱਡੀ ਗਿਣਤੀ ਨੌਜਵਾਨਾਂ ਨੂੰ ਇੰਡਸਟਰੀ ’ਚ ਮਿਲਿਆ ਰੁਜ਼ਗਾਰ/ ਇੰਡਸਟਰੀ ਦੇ ਗੁਆਢੀ ਸੂਬਿਆਂ ’ਚ ਜਾਣ ਲਈ ਕੇਂਦਰ ਨੂੰ ਦੱਸਿਆ ਜ਼ਿੰਮੇਵਾਰ By admin - June 21, 2025 0 7 Facebook Twitter Pinterest WhatsApp ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਰੋਬਾਰੀਆਂ ਵੱਲੋਂ ਪੰਜਾਬ ਅੰਦਰ ਇੰਡਸਟਰੀ ਲਾਉਣ ਚ ਦਿਲਚਸਪੀ ਦਿਖਾਉਣ ਦਾ ਦਾਅਵਾ ਕੀਤਾ ਐ। ਲੁਧਿਆਣਾ ਵਿਖੇ ਕਾਰੋਬਾਰੀ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਪਹਿਲ ਸਦਕਾ ਵੱਡੀ ਗਿਣਤੀ ਕਾਰੋਬਾਰੀ ਪੰਜਾਬ ਅੰਦਰ ਆਪਣੇ ਪ੍ਰੋਜੈਕਟ ਲਗਾਉਣ ਵਿਚ ਦਿਲਚਸਪੀ ਦਿਖਾ ਰਹੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਢਾਈ ਲੱਖ ਮੁੰਡੇ-ਕੁੜੀਆਂ ਨੂੰ ਇੰਡਸਟਰੀਆਂ ਵਿਚ ਰੁਜਗਾਰ ਮਿਲਿਆ ਅਤੇ ਆਉਂਦੇ ਦਿਨਾਂ ਦੌਰਾਨ ਇਸ ਵਿਚ ਹੋਰ ਤੇਜ਼ੀ ਆਵੇਗੀ। ਪੰਜਾਬ ਦੇ ਕਾਰੋਬਾਰੀਆਂ ਦੇ ਗੁਆਢੀ ਰਾਜਾਂ ਵਿਚ ਸ਼ਿਫਟ ਹੋਣ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਗੁਆਢੀ ਸੂਬਿਆਂ ਨੂੰ ਰਿਆਇਤਾਂ ਦੇ ਰੱਖੀਆਂ ਨੇ, ਜਿਸ ਕਰਨ ਕੁੱਝ ਇੰਡਸਟਰੀਆਂ ਸ਼ਿਫਟ ਹੋ ਰਹੀਆਂ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਕੋਲ ਇਹ ਮੁੱਦਾ ਚੁੱਕਿਆ ਐ। ਉਨ੍ਹਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਐ, ਇਸ ਲਈ ਗੁਆਢੀ ਸੂਬਿਆਂ ਦੀ ਦਰਜ ’ਤੇ ਪੰਜਾਬ ਨੂੰ ਵੀ ਰਿਆਇਤਾਂ ਮਿਲਣੀਆਂ ਚਾਹੀਦੀਆਂ ਨੇ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰੀ ਵਿਤਕਰੇ ਕਾਰਨ ਕੁੱਝ ਕਾਰੋਬਾਰੀ ਬਾਹਰ ਗਏ ਨੇ ਪਰ ਵੱਡੀ ਗਿਣਤੀ ਕਾਰੋਬਾਰੀ ਪੰਜਾਬ ਅੰਦਰ ਨਿਵੇਸ਼ ਕਰਨ ਲਈ ਦਿਲਚਸਪੀ ਦਿਖਾ ਰਹੇ ਨੇ, ਜੋ ਇਕ ਸ਼ੁਭ ਸੰਕੇਤ ਐ।