ਸੰਗਰੂਰ ਵਾਸੀਆਂ ਨੂੰ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਵੱਡਾ ਤੋਹਫਾ/ ਆਰਟੀਓ ਦਫਤਰ ਮੁੜ ਪਹਿਲਾ ਵਾਲੀ ਥਾਂ ’ਤੇ ਲਿਆਉਣ ਦਾ ਐਲਾਨ/ ਦਫਤਰ ਟਰੈਕ ਵਾਲੀ ਥਾਂ ਭੇਜਣ ਕਾਰਨ ਪ੍ਰੇਸ਼ਾਨ ਹੋ ਰਹੇ ਸੀ ਲੋਕ

0
6

ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੇਖਦਿਆਂ ਆਰਟੀਓ ਦਫਤਰ ਨੂੰ ਮੁੜ ਪਹਿਲਾਂ ਵਾਲੀ ਥਾਂ ਲਿਆਉਣ ਦਾ ਐਲਾਨ ਕੀਤਾ ਐ। ਉਨ੍ਹਾਂ ਨੇ ਇਹ ਐਲਾਨ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ।  ਮੌਕੇ ਕਿਹਾ ਕਿ ਆਰਟੀਓ ਦਫਤਰ ਪਿਛਲੇ ਕੁਝ ਸਮੇਂ ਤੋਂ ਟਰੈਕ ਵਾਲੀ ਜਗ੍ਹਾ ਤੇ ਭੇਜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਆਮ ਜਨਤਾ ਨੂੰ ਖੱਜਲ ਖੁਆਰ ਹੋਣਾ ਪੈਂਦਾ ਸੀ। ਲੋਕਾਂ ਦੇ ਇਸੇ ਮੁਸ਼ਕਲ ਨੂੰ ਵੇਖਦਿਆਂ ਹੁਣ ਇਹ ਦਫਤਰ ਮੁੜ ਪਹਿਲਾਂ ਵਾਲੀ ਥਾਂ ਤਬਦੀਲ ਕਰਨ ਦਾ ਫੈਸਲਾ ਲਿਆ ਗਿਆ ਐ ਜੋ ਛੇਤੀ ਹੀ ਤਬਦੀਲ ਕਰ ਦਿੱਤਾ ਜਾਵੇਗਾ। ਦੱਸਣਯੋਗ ਐ ਕਿ ਆਰਟੀਓ ਦਫਤਰ ਬਦਲਣ ਨਾਲ ਲੋਕਾਂ ਨੂੰ ਲੰਮੇ ਚੱਕਣ ਲਗਾਉਣੇ ਪੈ ਰਹੇ ਸਨ, ਜਿਸ ਕਾਰਨ ਟਾਈਮ ਦੀ ਬਰਬਾਦੀ ਹੋਣ ਦਾ ਨਾਲ ਨਾਲ ਹੋਰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਬਾਰੇ ਲੋਕਾਂ ਦੀਆਂ ਵਾਰ ਵਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਧਾਇਕ ਨੇ ਹੁਣ ਫਿਰ ਦੁਬਾਰਾ RTO ਦਫਤਰ ਮੁੜ ਆਪਣੀ ਜਗ੍ਹਾ ਤੇ ਲਿਆਉਣ ਦਾ ਐਲਾਨ ਕਰ ਦਿੱਤਾ ਕਿਉਂਕਿ ਇਸ ਜਗ੍ਹਾ ਦੇ ਨਜ਼ਦੀਕ ਹੀ ਡੀਸੀ ਦਫ਼ਤਰ ਅਤੇ ਹੋਰ ਵੀ ਸਰਕਾਰੀ ਦਫ਼ਤਰ ਹਨ। ਉਧਰ RTO ਸੰਗਰੂਰ ਨੇ ਕਿਹਾ ਕਿ ਸਾਡੇ ਵੱਲੋਂ ਲੋਕਾਂ ਨੂੰ ਬੇਹਤਰ ਸਹੁਲਤਾਂ ਦੇਂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪ੍ਰੰਤੂ ਫਿਰ ਵੀ ਕੁਝ ਲੋਕਾਂ ਨੂੰ ਸਮੱਸਿਆ ਆ ਰਹੀ ਸੀ।  ਉਹਨਾਂ ਕਿਹਾ ਕਿ ਜਲਦ ਹੀ  RTO ਦਫਤਰ ਘਰ ਵਾਪਸੀ ਕਰੇਗਾ ਜਿਸ ਦੇ ਨਾਲ ਲੋਕਾਂ ਨੂੰ ਖੱਜਲ ਖੁਆਰੀ ਤੋਂ ਵੀ ਬਚਾਅ ਹੋਵੇਗਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੀ ਠੱਲ੍ਹ ਪਵੇਗੀ।

LEAVE A REPLY

Please enter your comment!
Please enter your name here