ਲੁਧਿਆਣਾ ਦੀ ਸਿਧਵਾਂ ਨਹਿਰ ’ਚ ਰੁੜੇ 8 ਬੱਚੇ/ ਚਾਰ ਬਾਹਰ ਨਿਕਲਣ ’ਚ ਸਫਰ, ਦੋ ਦੀ ਮੌਤ, ਦੋ ਲਾਪਤਾ

0
6

ਲੁਧਿਆਣਾ ’ਚ ਨਹਿਰ ਵਿਚ ਡੁੱਬਣ ਕਾਰਨ ਦੋ ਬੱਚਿਆਂ ਦ ਮੌਤ ਅਤੇ ਦੋ ਦੇ ਲਾਪਤਾ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਘਟਨਾ ਸ਼ਹਿਰ ਵਿਚੋਂ ਲੰਘਦੀ ਲੋਹਾਰਾ ਨਹਿਰ ਦੀ ਐ, ਜਿੱਥੇ ਪੁਲ ਨੇੜੇ 8 ਬੱਚੇ ਨਹਿਰ ਵਿਚ ਨਹਾਣ ਲਈ ਉਤਰੇ ਸਨ, ਜਿਨ੍ਹਾਂ ਵਿਚੋਂ 4 ਬਾਹਰ ਆ ਗਏ ਜਦਕਿ 4 ਲਾਪਤਾ ਹੋ ਗਏ ਸਨ, ਜਿਨ੍ਹਾਂ ਵਿਚੋਂ ਦੋ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਨੇ, ਜਦਕਿ ਦੋ ਅਜੇ ਲਾਪਤਾ ਨੇ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਐ। ਜਾਣਕਾਰੀ ਅਨੁਸਾਰ ਇਹ ਬੱਚੇ ਕੰਢੇ ਨਾਲ ਤਾਰ ਬੰਨ ਕੇ ਨਹਾ ਰਹੇ ਸੀ ਕਿ ਅਚਾਨਕ ਤਾਰ ਟੁੱਟਣ ਕਾਰਨ ਸਾਰੇ ਪਾਣੀ ਦੇ ਤੇਜ ਵਹਾਅ ਵਿਚ ਵਹਿ ਗਏ। ਮਾਪਿਆਂ ਨੇ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਦੇ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਬਚਾਅ ਕਾਰਜ ਅਰੰਭ ਕੀਤੇ। ਘਟਨਾ ਵੀਰਵਾਰ ਦੇਰ ਸ਼ਾਮ ਦੀ ਜਦੋਂ ਲੋਹਾਰਾ ਨਹਿਰ ਪੁਲ ਨੇੜੇ ਨਹਿਰ ’ਚ ਨਹਾਉਂਦੇ ਸਮੇਂ ਤੇਜ਼ ਵਹਾਅ ਕਾਰਨ 4 ਬੱਚੇ ਡੁੱਬ ਗਏ। ਜਿਉਂ ਹੀ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ, ਉਨ੍ਹਾਂ ਨੇ ਮੌਕੇ ’ਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਘਟਨਾ ਦੀ ਕੰਟਰੋਲ ਰੂਮ ਤੋ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ  ਮਾਡਲ ਟਾਊਨ ਥਾਣੇ ਦੀ ਪੁਲਸ ਨੇ 2 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ, ਜੋ ਕਿ ਮਾਡਲ ਟਾਊਨ ਗਰਿੱਡ ਦੇ ਨੇੜੇ ਮਿਲੀਆਂ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਕ ਬੱਚੇ ਦੀ ਲਾਸ਼ ਵੀਰਵਾਰ ਰਾਤ 8 ਵਜੇ ਦੇ ਕਰੀਬ ਗਰਿੱਡ ਦੇ ਨੇੜਿਓਂ ਮਿਲੀ। ਉਸ ਦੀ ਪਛਾਣ ਪ੍ਰਕਾਸ਼ ਵਜੋਂ ਹੋਈ, ਜਿਸ ਦੀ ਉਮਰ 15 ਸਾਲ ਸੀ, ਜਦੋਂ ਕਿ ਦੂਜੇ ਬੱਚੇ ਦੀ ਲਾਸ਼ ਸ਼ੁੱਕਰਵਾਰ ਸਵੇਰੇ 4 ਵਜੇ ਮਿਲੀ, ਉਸ ਦੀ ਪਛਾਣ ਸਾਹਿਲ ਕੁਮਾਰ ਵਜੋਂ ਹੋਈ, ਜਿਸ ਦੀ ਉਮਰ 13 ਸਾਲ ਸੀ। ਅਧਿਕਾਰੀ ਨੇ ਦੱਸਿਆ ਕਿ ਪ੍ਰਕਾਸ਼ ਗਿਆਸਪੁਰਾ ਦੇ ਸਮਰਾਟ ਨਗਰ ਦਾ ਰਹਿਣ ਵਾਲਾ ਹੈ ਅਤੇ ਸਾਹਿਲ ਇੰਡੀਆ ਕਾਲੋਨੀ ਗਿਆਸਪੁਰਾ ਦਾ ਰਹਿਣ ਵਾਲਾ ਹੈ। ਸਾਹਿਲ ਦੇ ਪਿਤਾ ਗਿਆਨ ਸਿੰਘ ਨੇ ਦੱਸਿਆ ਕਿ ਇਲਾਕੇ ’ਚ ਖੇਡਦੇ ਹੋਏ ਉਹ ਨਹਿਰ ’ਤੇ ਪਹੁੰਚੇ ਪਰ ਤੇਜ਼ ਵਹਾਅ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਕਾਰਨ ਬੱਚਿਆਂ ਦੇ ਪਰਿਵਾਰਾਂ ’ਚ ਸੋਗ ਦੀ ਲਹਿਰ ਦੌੜ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ, ਜਦੋਂ ਕਿ ਬਾਕੀ ਬੱਚਿਆਂ ਦੀ ਵੀ ਭਾਲ ਜਾਰੀ ਹੈ।

LEAVE A REPLY

Please enter your comment!
Please enter your name here