ਅੰਮ੍ਰਿਤਕਰ ਪੁਲਿਸ ਹੱਥ ਲਗੀ ਹਥਿਆਰ ਤਸਕਰੀ ਮਾਮਲੇ ’ਚ ਵੱਡੀ ਸਫਲਤਾ/ ਬੱਬਰ ਖਾਲਸਾ ਨਾਲ ਸਬੰਧਤ ਮੁਲਜ਼ਮ 6 ਪਿਸਟਲਾਂ ਸਮੇਤ ਗ੍ਰਿਫਤਾਰ

0
5

ਅੰਮ੍ਰਿਤਸਰ ਪੁਲਿਸ ਨੇ ਟੈਰਰ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਇਕ ਸਖਸ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਫੜਿਆ ਗਿਆ ਮੁਲਜਮ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਦੱਸਿਆ ਜਾ ਰਿਹਾ ਐ। ਮੁਲਜਮ ਦੀ ਪਛਾਣ ਉਂਕਾਰ ਸਿੰਘ ਵਾਸੀ ਪਿੰਡ ਜਲਾਲ ਉਸਮਾ ਅੰਮ੍ਰਿਤਸਰ ਵਜੋਂ ਹੋਈ ਐ। ਪੁਲਿਸ ਨੇ ਇਸ ਦੇ ਕਬਜੇ ਵਿਚੋਂ 4 ਗਲੋਕ ਪਿਸਤੌਲ ਅਤੇ 2 ਪਿਸਤੌਲ 30 ਬੋਰ ਬਰਾਮਦ ਕੀਤੇ ਨੇ। ਪੁਲਿਸ ਦੇ ਦੱਸਣ ਮੁਤਾਬਕ ਫੜਿਆ ਗਿਆ ਸਖਸ਼ ਯੂਕੇ ਰਹਿੰਦੇ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਤੇ ਧਰਮ ਸਿੰਘ ਦੇ ਸੰਪਰਕ ਵਿਚ ਸੀ ਜੋ ਪੰਜਾਬ ਵਿਚ ਹਥਿਆਰ ਭੇਜ ਕੇ ਅਤਿਵਾਦੀ ਘਟਨਾਵਾਂ ਕਰਵਾਉਣ ਲਈ ਸਰਗਰਮ ਐ। ਪੁਲਿਸ ਵੱਲੋਂ ਦਰਜ ਕੀਤੀ ਐਫ.ਆਈ.ਆਰ. ਦੇ ਅਧਾਰ ‘ਤੇ ਹੁਣ ਅਗਲੇਰੀ ਜਾਂਚ ਜਾਰੀ ਹੈ, ਜਿਸ ਰਾਹੀਂ ਪੂਰੇ ਨੈੱਟਵਰਕ ਅਤੇ ਹੋਰ ਸਾਥੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਗੈਂਗ ਵਿਦੇਸ਼ੀ ਹੈਂਡਲਰਾਂ ਤੋਂ ਹਥਿਆਰ ਪ੍ਰਾਪਤ ਕਰਕੇ ਇਥੇ ਹਿੰਸਕ ਘਟਨਾਵਾਂ ਦੀ ਯੋਜਨਾ ‘ਚ ਲੱਗਾ ਹੋਇਆ ਸੀ ਪਰ ਪੁਲਿਸ ਦੀ ਚੌਕਸੀ ਨੇ ਇਸ ਨੂੰ ਅਸਫਲ ਬਣਾ ਦਿੱਤਾ ਐ।

LEAVE A REPLY

Please enter your comment!
Please enter your name here