ਮੋਗਾ ’ਚ ਦੁਕਾਨਾਂ ’ਤੇ ਖੇਤੀਬਾੜੀ ਵਿਭਾਗ ਦਾ ਛਾਪਾ/ ਖਾਦਾਂ, ਦਵਾਈਆਂ ਸਮੇਤ ਵੱਖ ਵੱਖ ਚੀਜ਼ਾਂ ਦੇ ਭਰੇ ਸੈਂਪਲ/ ਗੈਰ ਕਾਨੂੰਨੀ ਸਾਮਾਨ ਬਰਾਮਦ ਕਰ ਕੇ ਕੁੱਝ ਦੁਕਾਨਾਂ ਨੂੰ ਕੀਤਾ ਸੀਲ

0
5

ਖੇਤੀਬਾੜੀ ਵਿਭਾਗ ਦੀ ਟੀਮ ਨੇ ਪਿੰਡ ਸਾਹੋਕੇ ਵਿਖੇ ਛਾਪੇਮਾਰੀ ਕਰ ਕੇ ਗੈਰ-ਮਿਆਰੀ ਖਾਦਾਂ ਦੇ ਦਵਾਈਆਂ ਬਰਾਮਦ ਕੀਤੀਆਂ ਨੇ। ਚੰਡੀਗੜ੍ਹ ਤੋਂ ਆਈ ਟੀਮ ਨੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੀਤੀ ਕਾਰਵਾਈ ਦੌਰਾਨ ਬਿਨਾਂ ਲਾਇਸੰਸ ਤੋਂ ਚੱਲ ਰਹੇ ਗੈਰ-ਕਾਨੂੰਨੀ ਸਟੋਰ ਦਾ ਪਰਦਾਫਾਸ਼ ਕੀਤਾ ਐ। ਟੀਮ ਨੇ ਇੱਥੋਂ ਗੈਰ-ਮਿਆਰੀ ਖਾਦ, ਦਵਾਈਆਂ ਤੇ ਹੋਰ ਸਾਮਾਨ ਬਰਾਮਦ ਕੀਤਾ ਐ। ਟੀਮ ਨੇ ਸਟੋਰ ਵਿਚੋਂ ਖਾਦ, ਦਵਾਈ ਤੇ ਵੱਖ ਵੱਖ ਵਸਤਾਂ ਦੇ ਸੈਂਪਲ ਭਰ ਕੇ ਦੁਕਾਨ ਨੂੰ ਸੀਲ ਕਰ ਦਿੱਤਾ ਐ। ਅਧਿਕਾਰੀਆਂ ਮੁਤਾਬਕ ਇਸ ਬਾਰੇ ਸਥਾਨਕ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਅਗਲੀ ਕਾਰਵਾਈ ਲਈ ਕਿਹਾ ਗਿਆ ਐ।  ਜਾਣਕਾਰੀ ਅਨੁਸਾਰ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨਰਿੰਦਰਪਾਲ ਸਿੰਘ ਬੈਨੀਪਾਲ ਵੱਲੋਂ ਜ਼ਿਲਾ ਮੋਗਾ ਦੇ ਖੇਤੀਬਾੜੀ ਅਫਸਰ ਡਾਕਟਰ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਸਾਂਝੇ ਤੋਰ ਤੇ  ਕਾਰਵਾਈ ਕਰਦਿਆਂ ਦੁਕਾਨ ਤੇ ਛਾਪੇਮਾਰੀ ਕਰ ਵੱਖ ਵੱਖ ਚੀਜ਼ਾਂ ਦੇ ਭਰੇ ਸੈਂਪਲ ਗਏ ਨੇ। ਟੀਮ ਨੇ  ਦੁਕਾਨ ਵਿੱਚੋਂ 25 ਬੈਗ ਯੂਰੀਆ, 30 ਬੈਗ ਜਿੰਕ ਤੋਂ ਇਲਾਵਾ 1 ਕਵਿੰਟਲ 50 ਕਿਲੋ ਅਨਲੀਗਲ ਪੈਸਟੀਸਾਈਡ (ਕੀੜੇ ਮਾਰ ਦਵਾਈ)  ਬਰਾਮਦ ਕੀਤੀ ਐ। ਵਿਭਾਗ ਨੇ ਸੈਂਪਲ ਭਰ ਕੇ ਦੁਕਾਨ ਨੂੰ ਸੀਲ ਕਰ ਦਿੱਤਾ ਐ।  ਅਧਿਕਾਰੀਆਂ ਦੇ ਦੱਸਣ ਮੁਤਾਬਕ ਦਕਾਨ ਵਿਚੋਂ ਬਰਾਮਦ ਹੋਏ ਸਾਮਾਨ ਦੇ ਬੈਗ ਤੇ ਕੋਈ ਸੀਰੀਅਲ ਨੰਬਰ ਜਾਂ ਕੰਪਨੀ ਦਾ ਮਾਰਕਾ ਨਹੀਂ ਸੀ, ਜਿਸ ਤੋਂ ਸਾਬਤ ਹੁੰਦਾ ਐ ਕਿ ਇਹ ਸਾਰਾ ਸਮਾਨ ਨਕਲੀ ਅਤੇ ਗੈਰ-ਕਾਨੂੰਨੀ ਸੀ। ਦੁਕਾਨ ਵਿੱਚੋਂ ਬਰਾਮਦ ਕੀਤੇ ਸਾਰੇ ਸਮਾਨ ਦੇ ਸੈਂਪਲ ਲੈਣ ਉਪਰੰਤ ਅਣ ਅਧਾਰਿਤ ਡੀਲਰ ਚਲਾਉਣ ਦੇ ਨਾਲ ਨਾਲ ਦੋ ਨੰਬਰ ਦੀਆਂ ਦਵਾਈਆਂ ਰੱਖਣ ਦੇ ਮਾਮਲੇ ਚ ਡੀਲਰ ਦੇ ਮਾਲਕ ਪਿਊਸ ਗੋਇਲ ਖਿਲਾਫ ਪੁਲਿਸ ਚੌਂਕੀ ਸਮਾਲਸਰ ਵਿੱਚ ਲਿਖਤੀ ਦਰਖਾਸਤ ਦੇ ਕੇ ਕਾਰਵਾਈ ਲਈ ਕਿਹਾ ਗਿਆ ਐ।

LEAVE A REPLY

Please enter your comment!
Please enter your name here