ਪੰਜਾਬ ਪਟਿਆਲਾ ਦੇ ਹਸਪਤਾਲ ’ਚ ਪੁਲਿਸ ਤੇ ਨੌਜਵਾਨ ਵਿਚਾਲੇ ਬਹਿਸ਼/ ਹੁੱਲੜਬਾਜ਼ੀ ਕਰਦੇ ਨੌਜਵਾਨ ਨੂੰ ਮੈਡੀਕਲ ਲਈ ਲੈ ਕੇ ਆਈ ਸੀ ਪੁਲਿਸ By admin - June 21, 2025 0 6 Facebook Twitter Pinterest WhatsApp ਜਲੰਧਰ ਦੇ ਸਰਕਾਰੀ ਮਾਤਾ ਕੁਸੱਲਿਆ ਹਸਪਤਾਲ ਵਿਚ ਦੇਰ ਰਾਤ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਥੇ ਮੈਡੀਕਲ ਲਈ ਲਿਆਂਦੇ ਗਏ ਇਕ ਨੌਜਵਾਨ ਨੇ ਪੁਲਿਸ ਮੁਲਾਜ਼ਮਾਂ ਨਾਲ ਬਹਿਸ਼ ਕਰਨੀ ਸ਼ੁਰੂ ਕਰ ਦਿੱਤੀ। ਨੌਜਵਾਨ ਦਾ ਇਲਜਾਮ ਸੀ ਕਿ ਪੁਲਿਸ ਮੁਲਾਜ਼ਮ ਉਸ ਨੂੰ ਨਸ਼ੇ ਦੇ ਝੂਠੇ ਮਾਮਲੇ ਵਿਚ ਫਸਾਉਣਾ ਚਾਹੁੰਦੀ ਐ। ਨੌਜਵਾਨ ਦੀ ਪਛਾਣ ਅਮਨਦੀਪ ਵਜੋਂ ਹੋਈ ਐ ਜਿਸ ਤੇ ਪਰੋਠਾ ਮਾਰਕੀਟ ਨੇੜਿਓ ਕਾਬੂ ਕੀਤਾ ਗਿਆ ਸੀ। ਨੌਜਵਾਨ ਦੀ ਬਹਿਸ਼ ਦੀ ਵੀਡੀਓ ਵੀ ਵਾਇਰਲ ਹੋਈ ਐ, ਜਿਸ ਵਿਚ ਉਹ ਮੁਲਾਜਮਾਂ ਨਾਲ ਬਹਿਸ਼ ਕਰਦਾ ਦਿਖਾਈ ਦੇ ਰਿਹਾ ਐ। ਇਸੇ ਦੌਰਾਨ ਪੁਲਿਸ ਦਾ ਇਸ ਮਾਮਲੇ ਵਿਚ ਪੱਖ ਸਾਹਮਣੇ ਆਇਆ ਐ। ਪੁਲਿਸ ਦੇ ਦੱਸਣ ਮੁਤਾਬਕ ਨੌਜਵਾਨ ਨੂੰ ਸਿਰਫ ਹੁੱਲੜਬਾਜ਼ੀ ਦੇ ਇਲਜਾਮਾਂ ਤਹਿਤ ਮੈਡੀਕਲ ਲਈ ਲਿਆਂਦਾ ਗਿਆ ਸੀ, ਜਿਸ ਦਾ ਮੈਡੀਕਲ ਕਰਵਾ ਕੇ ਬਣਦੀ ਕਾਰਵਾਈ ਕੀਤੀ ਗਈ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਵੀਜ਼ਨ ਨੰਬਰ ਚਾਰ ਦੇ ਇੰਚਾਰਜ ਸ਼ਿਵਰਾਜ ਸਿੰਘ ਢਿੱਲੋ ਨੇ ਦੱਸਿਆ ਕਿ ਦੇਰ ਰਾਤ ਪਟਿਆਲਾ ਦੇ ਪੁਰਾਣਾ ਬੱਸ ਸਟੈਂਡ ਨਜ਼ਦੀਕ ਪ੍ਰੋਠਾ ਮਾਰਕੀਟ ਵਿਖੇ ਅਮਨਦੀਪ ਨਾਮਕ ਵਿਅਕਤੀ ਨਸ਼ੇ ਦੇ ਵਿੱਚ ਗਾਲੀ ਗਲੋਚ ਕਰ ਰਿਹਾ ਸੀ ਜਿਸ ਤੋਂ ਬਾਅਦ ਉਸ ਨੂੰ ਮੈਡੀਕਲ ਕਰਾਉਣ ਲਈ ਸਰਕਾਰੀ ਮਾਤਾ ਕੁਸ਼ੱਲਿਆ ਹਸਪਤਾਲ ਲਿਜਾਇਆ ਗਿਆ ਜਿੱਥੇ ਜਾ ਕੇ ਉਸ ਨੂੰ ਨੌਜਵਾਨ ਨੇ ਫਿਰ ਉੱਥੇ ਹੰਗਾਮਾ ਕੀਤਾ। ਇੰਚਾਰਜ ਢਿੱਲੋ ਨੇ ਦੱਸਿਆ ਕਿ ਮੌਕੇ ਦੀ ਡਿਊਟੀ ਤੇ ਮੌਜੂਦ ਡਾਕਟਰ ਵੱਲੋਂ ਨੌਜਵਾਨ ਦਾ ਮੈਡੀਕਲ ਕਰਕੇ ਉਸ ਉੱਤੇ ਬਣਦੀ ਕਾਰਵਾਈ ਕੀਤੀ ਗਈ। ਨਸ਼ਾ ਪਾਉਣਾ ਜਾਂ ਨਾ ਪਾਉਣਾ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਨਹੀਂ ਹੈ। ਪਬਲਿਕਲੀ ਇਸ ਵਿਅਕਤੀ ਵੱਲੋਂ ਸ਼ਰਾਬ ਪੀ ਕੇ ਹੁੱਲੜਬਾਜ਼ੀ ਕੀਤੀ ਜਾ ਰਹੀ ਸੀ ਜਿਸ ਕਾਰਨ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ।