ਗੁਰਦਾਸਪੁਰ ਦੀ ਬੱਬੇਹਾਲੀ ਨਹਿਰ ’ਚੋਂ ਬਰਾਮਦ ਹੋਈ ਵਿਆਹੁਤਾ ਦੀ ਲਾਸ਼/ ਬੀਤੀ 28 ਮਾਰਚ ਨੂੰ ਨਹਿਰ ’ਚ ਡਿੱਗਣ ਦੀ ਵਾਪਰੀ ਸੀ ਘਟਨਾ/ ਪੇਕਾ ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ, ਪੁਲਿਸ ਕਰ ਰਹੀ ਜਾਂਚ

0
9

ਗੁਰਦਾਸਪੁਰ ਦੇ ਪਿੰਡ ਛੀਨਾ ਨੇੜੇ ਨਹਿਰ ਵਿਚ ਡਿੱਗੀ ਵਿਆਹੁਤਾ ਦੀ ਲਾਸ਼ ਬਰਾਮਦ ਹੋ ਗਈ ਐ। ਘਟਨਾ ਬੀਤੀ 28 ਮਾਰਚ ਦੀ ਐ ਜਦੋਂ ਆਪਣੀ ਸੱਸ ਨਾਲ ਪੇਕੇ ਘਰ ਜਾ ਰਹੀ ਵਿਆਹੁਤਾ ਭੇਦਭਰੀ ਹਾਲਤ ਵਿਚ ਨਹਿਰ ਵਿਚ ਡਿੱਗ ਗਈ ਸੀ। ਸੱਸ ਦਾ ਦਾਅਵਾ ਸੀ ਕਿ ਉਨ੍ਹਾਂ ਨਾਲ ਕੁੱਝ ਅਣਪਛਾਤੇ ਲੁਟੇਰਿਆਂ ਨੇ ਲੁੱਟ-ਖੋਹ ਕੀਤੀ ਸੀ, ਜਿਨ੍ਹਾਂ ਨੇ ਲੜਕੀ ਨੂੰ ਨਹਿਰ ਵਿਚ ਧੱਕਾ ਦੇ ਦਿੱਤਾ ਸੀ। ਘਟਨਾ ਤੋਂ ਬਾਅਦ ਵਿਆਹੁਤਾ ਦੇ ਪੇਕਾ ਪਰਿਵਾਰ ਨੇ ਸਹੁਰਾ ਪਰਿਵਾਰ ਤੇ ਗੰਭੀਰ ਇਲਜਾਮ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਸੀ। ਪਰਿਵਾਰ ਤੇ ਪੁਲਿਸ ਵੱਲੋਂ ਉਸੇ ਦਿਨ ਤੋਂ ਮ੍ਰਿਤਕਾ ਦੀ ਨਹਿਰ ਵਿਚੋਂ ਭਾਲ ਕੀਤੀ ਜਾ ਰਹੀ ਸੀ ਅਤੇ ਪਹਿਲੀ ਅਪਰੈਲ ਨੂੰ 5ਵੇਂ ਦਿਨ ਉਸ ਦੀ ਲਾਸ਼ ਧਾਰੀਵਾਲ ਲਾਗਿਓ ਬਰਾਮਦ ਹੋਈ ਐ। ਮੌਕੇ ਤੇ ਮੌਜੂਦ ਮ੍ਰਿਤਕਾ ਦੇ ਪੇਕਾ ਪਰਿਵਾਰ ਨੇ ਸਹੁਰਾ ਪਰਿਵਾਰ ਦੇ ਗੰਭੀਰ ਇਲਜਾਮ ਲਾਉਂਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ ਐ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here