ਪਟਿਆਲਾ ਦੇ ਤ੍ਰਿਪੜੀ ’ਚ ਬੈਂਕ ਦੇ ਬਾਹਰ ਸਖਸ਼ ਦਾ ਧਰਨਾ/ 6 ਲੱਖ ਰੁਪਏ ਦੀ ਐਫਡੀ ਗਾਇਬ ਕਰਨ ਦੇ ਲਾਏ ਇਲਜ਼ਾਮ

0
6

ਪਟਿਆਲਾ ਵਾਸੀ ਇਕ ਸਖਸ਼ ਨੇ ਸਥਾਨਕ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਧਰਨਾ ਦੇ ਕੇ ਗੰਭੀਰ ਇਲਜਾਮ ਲਾਏ ਨੇ। ਧਰਨਾਕਾਰੀ ਸਖਸ਼ ਨੇ ਬੈਂਕ ਦੇ ਮੈਨੇਜਰ ਤੇ ਉਸ ਦੀ 6 ਲੱਖ ਰੁਪੇ ਦੀ ਐਫਡੀ ਗਾਇਬ ਕਰਨ ਦੇ ਇਲਜਾਮ ਲਾਏ ਨੇ। ਸਖਸ਼ ਦਾ ਕਹਿਣਾ ਐ ਕਿ ਬੈਂਕ ਮੁਲਾਜਮਾਂ ਨੇ ਉਸ ਨੂੰ ਪਹਿਲਾਂ ਝੂਠੇ ਛੇੜਛਾੜ ਦੇ ਦੋਸ਼ ਹੇਠ ਫਸਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਜਦੋਂ ਉਹ ਇਨ੍ਹਾਂ ਦੋਸਾਂ ਵਿਚੋਂ ਬਰੀ ਹੋ ਗਿਆ ਐ ਤਾਂ ਉਸ ਦੀ 6 ਲੱਖ ਰੁਪਏ ਦੀ ਐਫਡੀ ਗਾਇਬ ਕਰ ਦਿੱਤੀ ਐ। ਪੀੜਤ ਨੇ ਬੈਂਕ ਅੱਗੇ ਧਰਨਾ ਦੇ ਕੇ ਇਨਸਾਫ ਦੀ ਮੰਗ ਕੀਤੀ ਐ। ਉਧਰ ਬੈਂਕ ਮੈਨੇਜਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਮਾਮਲਾ ਸੁਲਝਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੇਵਲ ਐਫਡੀ ਰਿਵਿਨਿਊ ਦਾ ਮਾਮਲਾ ਐ।

LEAVE A REPLY

Please enter your comment!
Please enter your name here