ਜਲੰਧਰ ਦੇ ਪਾਸ਼ ਇਲਾਕੇ ’ਚ ਦਿਨ-ਦਿਹਾੜੇ ਬਾਈਕ ਚੋਰੀ/ ਦਫ਼ਤਰ ਦੇ ਬਾਹਰੋਂ ਹੀਰੋ ਸਪਲੈਂਡਰ ਲੈ ਕੇ ਫਰਾਰ ਹੋਇਆ ਚੋਰ/ ਘਟਨਾ CCTV ’ਚ ਕੈਦ, ਪੁਲਿਸ ਕੋਲ ਸ਼ਿਕਾਇਤ ਦਰਜ

0
4

ਜਲੰਧਰ ਦੇ ਪਾਸ਼ ਇਲਾਕੇ ਮਾਸਟਰ ਤਾਰਾ ਸਿੰਘ ਨਗਰ ਵਿੱਚ ਬਾਈਕ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਅਣਪਛਾਤੇ ਚੋਰ ਇੱਕ ਕੰਪਨੀ ਦੇ ਦਫ਼ਤਰ ਦੇ ਬਾਹਰ ਖੜ੍ਹੀ ਕਰਮਚਾਰੀ ਦੀ ਹੀਰੋ ਸਪਲੈਂਡਰ ਬਾਈਕ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਦੀ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਜਾਣਕਾਰੀ ਮੁਤਾਬਕ ਬਾਈਕ ਮਾਲਕ ਨੇ ਆਪਣੀ ਗੱਡੀ ਕੋਠੀ ਨੰਬਰ 169-ਏ ਸਥਿਤ ਦਫ਼ਤਰ ਦੇ ਬਾਹਰ ਖੜ੍ਹੀ ਕੀਤੀ ਸੀ ਅਤੇ ਕੰਮ ਲਈ ਅੰਦਰ ਚਲਾ ਗਿਆ। ਜਦੋਂ ਕੁਝ ਸਮੇਂ ਬਾਅਦ ਉਹ ਵਾਪਸ ਆਇਆ ਤਾਂ ਬਾਈਕ ਗਾਇਬ ਸੀ। ਕਾਫ਼ੀ ਭਾਲ ਕਰਨ ਦੇ ਬਾਵਜੂਦ ਬਾਈਕ ਦਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਤੋਂ ਬਾਅਦ ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

LEAVE A REPLY

Please enter your comment!
Please enter your name here