CitiesChandigarhਪੰਜਾਬ ਚੰਡੀਗੜ੍ਹ ਦੀ ਆਦਰਸ਼ਨ ਕਾਲੋਨੀ ਤੇ ਚੱਲਿਆ ਪੀਲਾ ਪੰਜਾ/ 12 ਏਕੜ ਚ ਬਣੀਆਂ 800 ਦੇ ਕਰੀਬ ਝੁੱਗੀਆਂ ਹਟਾਈਆਂ/ ਭਾਰੀ ਪੁਲਿਸ ਫੋਰਸ ਸਮੇਤ ਪਹੁੰਚੇ ਪ੍ਰਸ਼ਾਸਨ ਨੇ ਮੁਕੰਮਲ ਕੀਤੀ ਕਾਰਵਾਈ By admin - June 19, 2025 0 8 Facebook Twitter Pinterest WhatsApp ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਤੜਕਸਾਰ ਸੈਕਟਰ 53-54 ਵਿਖੇ ਬਣੀ ਆਦਰਸ਼ ਕਲੋਨੀ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਐ। ਭਾਰੀ ਪੁਲਿਸ ਫੋਰਸ, ਬੁਲਡੋਜ਼ਰ ਅਤੇ ਐਂਬੂਲੈਂਸਾਂ ਨਾਲ ਮੌਕੇ ‘ਤੇ ਪੁੱਜੀ ਪ੍ਰਸ਼ਾਸਨ ਦੀ ਟੀਮ ਨੇ ਲਗਭਗ 12 ਏਕੜ ਸਰਕਾਰੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ ਜਾ ਰਿਹਾ ਐ। ਇੱਥੇ 800 ਦੇ ਕਰੀਬ ਝੁੱਗੀਆਂ ਹੋਈਆਂ ਨੇ, ਜਿੱਥੇ ਲੋਕ ਪਿਛਲੇ 32 ਸਾਲਾਂ ਤੋਂ ਰਹਿ ਰਹੇ ਸਨ। ਜਾਣਕਾਰੀ ਅਨੁਸਾਰ, ਵੀਰਵਾਰ ਸਵੇਰੇ ਪ੍ਰਸ਼ਾਸਨ ਦੀ ਟੀਮ ਸੈਕਟਰ 54 ਫਰਨੀਚਰ ਮਾਰਕੀਟ ਪਹੁੰਚੀ, ਜਿੱਥੇ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ। ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਆਖਰੀ ਚਿਤਾਵਨੀ ਦੇਣ ਕਾਰਨ ਜ਼ਿਆਦਾਤਰ ਲੋਕ ਆਪਣਾ ਸਮਾਨ ਹਟਾ ਚੁੱਕੇ ਸਨ, ਜਿਸ ਕਾਰਨ ਪ੍ਰਸ਼ਾਸਨ ਦੀ ਟੀਮ ਨੂੰ ਲੋਕਾਂ ਦੇ ਵਿਰੋਧ ਦਾ ਜ਼ਿਆਦਾ ਸਾਹਮਣਾ ਨਹੀਂ ਕਰਨਾ ਪਿਆ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ, ਜਿਸ ਵਿੱਚ ਪੁਲਿਸ, ਨਗਰ ਨਿਗਮ, ਇੰਜੀਨੀਅਰਿੰਗ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਮੁਹਿੰਮ ਦੀਆਂ ਸਾਰੀਆਂ ਜ਼ਰੂਰੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਡੀਸੀ ਨੇ ਸਾਰੇ ਵਿਭਾਗਾਂ ਨੂੰ ਤਾਲਮੇਲ ਨਾਲ ਕੰਮ ਕਰਨ ਅਤੇ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਦੱਸਣਯੋਗ ਐ ਕਿ ਪ੍ਰਸ਼ਾਸਨ ਚੰਡੀਗੜ੍ਹ ਨੂੰ ਝੁੱਗੀ-ਝੌਂਪੜੀ ਮੁਕਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਲਈ ਸਾਰੇ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਨੂੰ ਢਾਹਿਆ ਜਾ ਰਿਹਾ ਹੈ। ਇਹ ਕਲੋਨੀ ਲਗਭਗ 12 ਏਕੜ ਜ਼ਮੀਨ ‘ਤੇ ਬਣੀ ਸੀ, ਜਿੱਥੇ ਰਹਿਣ ਵਾਲੇ ਲੋਕਾਂ ਨੇ ਪ੍ਰਸ਼ਾਸਨ ਦੀ ਕਾਰਵਾਈ ਦੀ ਵਿਰੋਧ ਵੀ ਕੀਤਾ। ਲੋਕਾਂ ਦਾ ਕਹਿਣਾ ਸੀ ਕਿ ਇਸ ਗਰਮੀ ਵਿੱਚ ਹੁਣ ਉਹ ਕਿੱਥੇ ਜਾਣਗੇ, ਉਹ ਆਪਣੇ ਛੋਟੇ ਬੱਚਿਆਂ ਨਾਲ ਕਿੱਥੇ ਜਾਣਗੇ, ਪ੍ਰਸ਼ਾਸਨ ਨੂੰ ਉਨ੍ਹਾਂ ਨੂੰ ਪੱਕੇ ਘਰ ਦੇਣੇ ਚਾਹੀਦੇ ਸਨ ਪਰ ਉਨ੍ਹਾਂ ਨੂੰ ਘਰ ਨਹੀਂ ਦਿੱਤੇ ਗਏ। ਇਸ ਤੋਂ ਬਾਅਦ ਸੈਕਟਰ-38 ਨੇੜੇ ਬਣੀ ਸ਼ਾਹਪੁਰ ਕਾਲੋਨੀ ਦਾ ਨੰਬਰ ਐ, ਜਿਸ ਤੋਂ ਬਾਦ ਚੰਡੀਗੜ੍ਹ ਪੂਰੀ ਤਰ੍ਹਾਂ ਝੁੱਗੀ-ਝੌਪੜੀ ਮੁਕਤ ਹੋ ਜਾਵੇਗਾ।