ਗੁਰਦਾਸਪੁਰ ਦੇ ਹਨੂਮਾਨ ਚੌਂਕ ’ਚ ਬੈਂਕ ਨੂੰ ਅਚਾਨਕ ਲੱਗੀ ਅੱਗ/ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਬਾਅਦ ਪਾਇਆ ਕਾਬੂ

0
9

ਗੁਰਦਾਸਪੁਰ ਦੇ ਭੀੜ-ਭਾੜ ਵਾਲੇ ਇਲਾਕਾ ਹਨੂਮਾਨ ਚੌਂਕ ਵਿਖੇ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਉਪਰਲੀ ਮੰਜ਼ਿਲ ਵਿਚ ਅਚਾਨਕ ਅੱਗ ਲੱਗ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਅੱਗ ਦਫਤਰ ਦੇ ਉਪਰਲੇ ਹਿੱਸੇ ਵਿਚ ਲੱਗੀ ਹੋਣ ਕਾਰਨ ਅੱਗ ਬੁਝਾਉਣ ਵਿਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਭੀੜ-ਭਾੜ ਵਾਲਾ ਇਲਾਕਾ ਹੋਣ ਕਾਰਨ ਟਰੈਫਿਕ ਪੁਲਿਸ ਨੂੰ ਵੀ ਕਾਫੀ ਮਿਹਨਤ ਕਰਨੀ ਪਈ। ਪੁਲਿਸ ਨੇ ਟਰੈਫਿਕ ਨੂੰ ਡਾਇਵਰਟ ਕਰ ਕੇ ਆਵਾਜਾਈ ਨੂੰ ਚਾਲੂ ਕਰਵਾਇਆ। ਅੱਗ ਲੱਗਣ ਦੀ ਵਜ੍ਹਾਂ ਏਸੀ ਦਾ ਕੰਪ੍ਰੈਸ਼ਰ ਫਟਣ ਜਾਂ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਐ।  ਦੱਸਣ ਯੋਗ ਹੈ ਕਿ ਇਹ ਬੈਂਕ ਬਹੁਤ ਹੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਹੈ ਜਿਸ ਦੇ ਸਾਰੇ ਪਾਸੇ ਰਿਹਾਸ਼ੀ ਅਤੇ ਵਪਾਰਕ ਇਮਾਰਤਾਂ ਹਨ। ਇਹ ਅੱਗ ਸਟੇਟ ਬੈਂਕ ਆਫ ਇੰਡੀਆ ਦੀ ਹਨੂੰਮਾਨ ਚੌਕ ਸਥਿਤ ਬ੍ਰਾਂਚ ਦੀ ਪਹਿਲੀ ਮੰਜ਼ਿਲ ’ਤੇ ਲੱਗੀ ਹੈ ਜਦੋਂ ਕਿ ਫਾਇਰ ਬ੍ਰਿਗੇਡ ਵੱਲੋਂ ਇਸ ਦੇ ਸਮੇਂ ਸਿਰ ਕਾਬੂ ਪਾ ਲੈਣ ਕਾਰਨ ਬਰਾਂਚ ਦੇ ਹੇਠਲੇ ਗਰਾਊਂਡ ਫਲੋਰ ’ਤੇ ਨੁਕਸਾਨ ਹੋਣ ਤੋਂ ਬਚ ਗਿਆ। ਪਹਿਲੀ ਮੰਜ਼ਿਲ ’ਤੇ ਜਿਸ ਕਮਰੇ ਵਿਚ ਅੱਗ ਲੱਗੀ ਹੈ ਉੱਥੇ ਵੀ ਕਲੈਰੀਕਲ ਸਟਾਫ ਬੈਠਦਾ ਹੈ। ਬੈਂਕ ਦੇ ਹੋਏ ਨੁਕਸਾਨ ਦਾ ਅਜੇ ਤੱਕ ਅੰਦਾਜ਼ਾ ਨਹੀਂ ਲੱਗ ਸਕਿਆ ਅਤੇ ਸਬੰਧਤ ਕਰਮਚਾਰੀ ਅੱਗ ਬਝਾਉਣ ਅਤੇ ਹੇਠਲੀ ਮੰਜ਼ਿਲ ਵਿਚ ਅੱਗ ਨੂੰ ਪਹੁੰਚਣ ਤੋਂ ਰੋਕਣ ਵਿਚ ਹੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ।

LEAVE A REPLY

Please enter your comment!
Please enter your name here