ਪੰਜਾਬ ਬਟਾਲਾ ਦੇ ਪਿੰਡ ਧੀਰ ’ਚ 11 ਕਿੱਲੇ ਜ਼ਮੀਨ ਦੇ ਕਬਜ਼ੇ ਦਾ ਮੁੱਦਾ ਗਰਮਾਇਆ/ ਜ਼ਮੀਨ ’ਤੇ 80 ਸਾਲਾਂ ਤੋਂ ਕਾਬਜ਼ ਅਬਾਦਕਾਰ ਪਰਿਵਾਰਾਂ ਨੇ ਕੀਤਾ ਵਿਰੋਧ/ ਸਾਬਕਾ ਵਿਧਾਇਕ ਜਗਦੀਸ਼ ਸਾਹਨੀ ਦੇ ਪਰਿਵਾਰ ਨੇ ਜਿਤਾਇਆ ਹੱਕ By admin - June 19, 2025 0 8 Facebook Twitter Pinterest WhatsApp ਬਟਾਲਾ ਦੇ ਪਿੰਡ ਧੀਰ ਵਿਚ 11 ਕਿੱਲੇ ਜ਼ਮੀਨ ਦੇ ਕਬਜ਼ੇ ਦਾ ਮੁੱਦਾ ਗਰਮਾ ਗਿਆ ਐ। ਜ਼ਮੀਨ ’ਤੇ ਕਾਬਜ਼ ਪਰਿਵਾਰਾਂ ਦਾ ਕਹਿਣਾ ਐ ਕਿ ਉਹ 80 ਸਾਲਾਂ ਤੋਂ ਜ਼ਮੀਨ ਤੇ ਕਾਬਜ ਨੇ ਅਤੇ ਉਨ੍ਹਾਂ ਨੇ ਹੀ ਇਹ ਜਮੀਨ ਆਬਾਦ ਕੀਤੀ ਐ ਪਰ ਮਰਹੂਮ ਐਮਐਲਏ ਜਗਦੀਸ਼ ਸਾਹਨੀ ਦੇ ਪਰਿਵਾਰ ਨੇ ਕੁੱਝ ਸਾਲ ਪਹਿਲਾਂ ਬਾਹਰੋਂ ਬਾਹਰ ਰਜ਼ਿਸਟਰੀਆਂ ਕਰਵਾ ਕੇ ਇਸ ֹ’ਤੇ ਕਬਜੇ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੋ ਉਹ ਨਹੀਂ ਹੋਣ ਦੇਣਗੇ। ਉਨ੍ਹਾਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਐ। ਉਧਰ ਮਰਹੂਮ ਐਮਐਲਏ ਜਗਦੀਸ਼ ਸਾਹਨੀ ਦੀ ਧੀ ਅੰਬਿਕਾ ਸਾਹਨੀ ਦਾ ਕਹਿਣਾ ਸੀ ਕਿ ਇਹ ਜ਼ਮੀਨ ਉਹਨਾ ਦੇ ਪਿਤਾ ਨੇ 2011 ਵਿੱਚ ਖਰੀਦੀ ਸੀ, ਜਿਸ ਦੀ ਅਦਾਲਤੀ ਫੈਸਲਾ ਉਨ੍ਹਾਂ ਦੇ ਹੱਕ ਵਿਚ ਆ ਗਿਆ ਐ ਅਤੇ ਅੱਜ ਇਸ ਜ਼ਮੀਨ ਦਾ ਕਬਜਾ ਲਿਆ ਗਿਆ ਐ। ਇਸ ਸਾਰੇ ਮਾਮਲੇ ਬਾਰੇ ਜ਼ਮੀਨ ਤੇ ਕਾਬਜ ਪਰਿਵਾਰਾਂ ਨੇ ਦੱਸਿਆ ਕਿ ਇਹ 11 ਕਿੱਲੇ ਜਮੀਨ ਤੇ 8 ਪਰਿਵਾਰ ਪਿਛਲੇ 80 ਸਾਲਾਂ ਤੋਂ ਵਾਹੀ ਕਰ ਰਹੇ ਹਨ। ਉਹਨਾਂ ਦੇ ਬਜ਼ੁਰਗਾ ਨੇ ਇਹ ਜ਼ਮੀਨ ਨੂੰ ਆਪਣੀ ਮਿਹਨਤ ਨਾਲ ਵਾਹੀਯੋਗ ਕੀਤਾ। ਜਮੀਨ ਚ ਦੋ ਮੋਟਰਾਂ ਦੇ ਕਨੈਕਸ਼ਨ ਉਹਨਾ ਦੇ ਨਾਮ ਤੇ ਹਨ। ਜਮੀਨ ਦੀਆਂ ਗਿਰਦਾਵਰੀਆ ਵੀ ਉਹਨਾ ਦੇ ਨਾਮ ਤੇ ਹਨ। ਜਮੀਨ ਚ ਝੋਨੇ ਦੀ ਫਸਲ ਉਹਨਾ ਨੇ ਬੀਜੀ ਹੈ ਲੇਕਿਨ ਹੁਣ ਸਾਬਕਾ ਮਰਹੂਮ ਐਮ ਐਲ ਏ ਜਗਦੀਸ਼ ਸਾਹਨੀ ਦੀ ਬੇਟੀ ਅੰਬਿਕਾ ਸਾਹਨੀ ਦਾ ਕਹਿਣਾ ਹੈ ਕੇ ਇਹ ਜ਼ਮੀਨ ਉਹਨਾ ਦੀ ਹੈ। ਉਹਨਾ ਕਿਹਾ ਕਿ ਸਾਹਨੀ ਦੀ ਬੇਟੀ ਧੱਕੇ ਨਾਲ ਉਹਨਾਂ ਦੀ ਜਮੀਨ ਤੇ ਕਬਜਾ ਕਰਨਾ ਚਾਹੁੰਦੀ ਹੈ ਜੋ ਉਹ ਬਿਲਕੁਲ ਨਹੀਂ ਹੋਣ ਦੇਣਗੇ। ਦੂਸਰੀ ਧਿਰ ਅੰਬਿਕਾ ਸਾਹਨੀ ਬੇਟੀ ਜਗਦੀਸ਼ ਸਾਹਨੀ ਦਾ ਕਹਿਣਾ ਸੀ ਕਿ ਇਹ ਜ਼ਮੀਨ ਓਹਨਾ ਦੇ ਪਿਤਾ ਨੇ 2011 ਵਿੱਚ ਖਰੀਦੀ ਸੀ ਅਤੇ ਇਸਦੀ ਰਜਿਸਟਰੀ ਓਹਨਾ ਦੇ ਨਾਮ ਤੇ ਹੈ ਇਸਦਾ ਕਬਜੇ ਦਾ ਕੇਸ ਮਾਨਯੋਗ ਅਦਾਲਤ ਵਿੱਚ ਵੀ ਚਲ ਰਿਹਾ ਸੀ ਅਤੇ ਇਹ ਡਿਪਟੀ ਕਮਿਸ਼ਨਰ ਅਤੇ ਐਸ ਡੀ ਐਮ ਦੇ ਧਿਆਨ ਵਿਚ ਵੀ ਹੈ। ਹੁਣ ਕਾਨੂੰਨੀ ਤੌਰ ਤੇ ਇਸ ਜਮੀਨ ਦੇ ਕਬਜੇ ਦਾ ਕੇਸ ਉਹਨਾ ਦੇ ਹੱਕ ਵਿੱਚ ਹੋ ਗਿਆ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਨਾਲ਼ ਲੈਕੇ ਆਪਣੀ ਜਮੀਨ ਦਾ ਕਬਜਾ ਲੈਣ ਗਏ ਸੀ ਪਰ ਉਥੇ ਝੋਨੇ ਦੀ ਫਸਲ ਬੀਜ ਰੱਖੀ ਹੈ ਜਿਸ ਕਾਰਨ ਪ੍ਰਸ਼ਾਸਨ ਮੌਕਾ ਦੇਖ ਕੇ ਆਇਆ ਹੈ ਜਲਦ ਹੀ ਅਸੀਂ ਆਪਣੀ ਜਮੀਨ ਦਾ ਕਬਜਾ ਲਵਾਂਗੇ। ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀ ਗਰਦੋਰ ਕੰਵਲਜੀਤ ਸਿੰਘ ਅਤੇ ਐਸ ਐਚ ਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਐਸ ਡੀ ਐਮ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ 11 ਕਿੱਲੇ ਜਮੀਨ ਦਾ ਕਬਜਾ ਦਿਵਾਉਣ ਆਏ ਸੀ ਲੇਕਿਨ ਮੌਕਾ ਦੇਖਿਆ ਹੈ ਜਮੀਨ ਵਿੱਚ ਝੋਨਾ ਬੀਜ ਰੱਖਿਆ ਹੈ। ਮੌਕਾ ਦੇਖਿਆ ਹੈ ਇਸਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਜਾਵੇਗੀ ਅਤੇ ਅਗਲੇ ਹੁਕਮਾਂ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ।