ਪੰਜਾਬ ਚੋਣ ਗਠਜੋੜ ਨੂੰ ਲੈ ਕੇ ਬੋਲੇ ਗਿਆਨੀ ਹਰਪ੍ਰੀਤ ਸਿੰਘ/ ਸੁਖਬੀਰ ਬਾਦਲ ਦੀ ਨੇੜਤਾ ਵਾਲਿਆਂ ਤੋਂ ਦੂਰੀ ਦਾ ਐਲਾਨ/ ਗੁਰੂ ਸਾਹਿਬ ਨਾਲ ਸਦੀਵੀਂ ਗਠਜੋੜ ਦਾ ਦਾਅਵਾ By admin - November 19, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਮਸਤਕੋਟ ਵਿੱਚ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਹੇਠ ਹੋਈ ਵਿਸ਼ਾਲ ਇਕੱਤਰਤਾ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗੱਠਜੋੜ ਸਿਰਫ਼ ਗੁਰੂ ਸਾਹਿਬ ਨਾਲ ਹੈ ਅਤੇ ਇਹ ਰਿਸ਼ਤਾ ਆਖਰੀ ਸਾਹ ਤੱਕ ਅਟੁੱਟ ਰਹੇਗਾ। ਪੰਜਾਬ ਦੀ ਮੌਜੂਦਾ ਸਥਿਤੀ ਨੂੰ ਦਲਦਲ ਵਰਗਾ ਕਰਾਰ ਦਿੰਦਿਆਂ ਉਨ੍ਹਾਂ ਸਾਰੀਆਂ ਪੰਜਾਬ-ਹਿਤੈਸ਼ੀ ਅਤੇ ਪੰਥਕ ਧਿਰਾਂ ਨੂੰ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਅਪੀਲ ਕੀਤੀ। ਉੱਥੇ ਹੀ ਆਉਣ ਵਾਲੀਆਂ ਚੋਣਾਂ ਵਿੱਚ ਗੱਠਜੋੜ ਦੇ ਸਵਾਲ ‘ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਜਿਹੜੀ ਵੀ ਪਾਰਟੀ ਸੁਖਬੀਰ ਸਿੰਘ ਬਾਦਲ ਨਾਲ ਸਿਆਸੀ ਸਾਂਝ ਪਾਏਗੀ, ਅਕਾਲੀ ਦਲ ਪੁਨਰ ਸੁਰਜੀਤ ਉਸ ਨਾਲ ਕਿਸੇ ਵੀ ਕੀਮਤ ‘ਤੇ ਸਮਝੌਤਾ ਨਹੀਂ ਕਰੇਗਾ।