ਪੰਜਾਬ ਫਰੀਦਕੋਟ ਰੇਲਵੇ ਸਟੇਸ਼ਨ ’ਤੇ ਹਰਿਦੁਆਰ ਜਾ ਰਹੀ ਟਰੇਨ ਦਾ ਸਵਾਗਤ/ ਫਿਰੋਜ਼ਪੁਰ ਤੋਂ ਹਰਿਦੁਆਰ ਲਈ ਸ਼ੁਰੂ ਹੋਈ ਹਫਤਾਵਾਰੀ ਟਰੇਨ/ ਯਾਤਰੂਆਂ ਨੇ ਕੇਂਦਰ ਸਰਕਾਰ ਦੇ ਟਰੇਨ ਸ਼ੁਰੂ ਕਰਨ ਲਈ ਕੀਤਾ ਧੰਨਵਾਦ By admin - June 19, 2025 0 8 Facebook Twitter Pinterest WhatsApp ਕੇਂਦਰ ਸਰਕਾਰ ਵੱਲੋਂ ਫਿਰੋਜ਼ਪੁਰ ਜੰਕਸ਼ਨ ਤੋਂ ਹਰਿਦੁਆਰ ਲਈ ਇਕ ਹਫਤਾਵਾਰੀ ਟਰੇਨ ਸ਼ੁਰੂ ਕੀਤੀ ਗਈ ਐ। ਇਹ ਟਰੇਨ ਅੱਜ ਫਿਰੋਜ਼ਪੁਰ ਤੋਂ ਚੱਲ ਕੇ ਫਰੀਦਕੋਟ ਪਹੁੰਚੀ, ਜਿੱਥੇ ਸ਼ਹਿਰ ਵੱਲੋਂ ਇਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼ਹਿਰਾ ਵਾਸੀਆਂ ਨੇ ਟਰੇਨ ਦੇ ਡਰਾਈਵਰ ਦਾ ਫੁੱਲਾਂ ਦਾ ਹਾਰ ਨਾਲ ਸਨਮਾਨ ਕੀਤਾ। ਲੋਕਾਂ ਦੇ ਕਹਿਣਾ ਸੀ ਕਿ ਇਸ ਟਰੇਨ ਦੇ ਸ਼ੁਰੂ ਹੋਣ ਨਾਲ ਫਿਰੋਜਪੁਰ ਤੇ ਫਰੀਦਕੋਟ ਜ਼ਿਲ੍ਹਿਆਂ ਦੇ ਹਰਿਦੁਆਰ ਤੇ ਆਸਪਾਸ ਦੇ ਧਾਰਮਿਕ ਸਥਾਨਾਂ ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਲਾਭ ਮਿਲੇਗੇ।ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਕੇਂਦਰ ਸਰਕਾਰ ਖਾਸ ਕਰ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਧੰਨਵਾਦ ਕੀਤਾ ਗਿਆ। ਲੋਕਾਂ ਨੇ ਟਰੇਨ ਨੂੰ ਹਫਤੇ ਦੀ ਥਾਂ ਰੋਜ਼ਾਨਾ ਚਲਾਉਣ ਦੀ ਮੰਗ ਵੀ ਕੀਤੀ। ਲੋਕਾਂ ਨੇ ਕਿਹਾ ਕਿ ਹਰਿਦੁਆਰ ਤੋਂ ਇਲਾਵਾ ਰਿਸ਼ੀਕੇਸ ਲਈ ਵੀ ਅਜਿਹੀ ਟਰੇਨ ਚਲਾਉਣ ਦੀ ਮੰਗ ਕੀਤੀ ਐ। ਦੱਸ ਦਈਏ ਕਿ ਹਫਤੇ ਦੇ ਹਰ ਬੁਧਵਾਰ ਇਹ ਟ੍ਰੇਨ ਫਿਰੋਜ਼ਪੁਰ ਤੋ ਰਾਤ 10 ਵੱਜ ਕੇ 40 ਮਿੰਟ ਤੇ ਚੱਲ ਕੇ ਸਵੇਰੇ 8.30 ਤੇ ਹਰਿਦੁਆਰ ਪੁੱਜੇਗੀ।