ਪੰਜਾਬ ਨਾਭਾ ਕੋਤਵਾਲੀ ਪੁਲਿਸ ਵੱਲੋਂ ਵਾਹਨਾਂ ਚੈਕਿੰਗ/ ਸ਼ਾਮ 6 ਤੋਂ 9 ਵਜੇ ਤਕ ਲਾਇਆ ਵਿਸ਼ੇਸ਼ ਨਾਕਾ By admin - June 19, 2025 0 7 Facebook Twitter Pinterest WhatsApp ਨਾਭਾ ਪੁਲਿਸ ਵੱਲੋਂ ਆਵਾਜਾਈ ਨੂੰ ਦਰੁਸਤ ਕਰਨ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਨਿਸ਼ਾਨਦੇਹੀ ਲਈ ਵਿਸ਼ੇਸ਼ ਨਾਕੇਬੰਦੀ ਕਰ ਕੇ ਚੈਕਿੰਗ ਵਿੱਢੀ ਗਈ ਐ, ਜਿਸ ਦੇ ਤਹਿਤ ਕੋਤਵਾਲੀ ਦੇ ਐਸਐਚ ਓ ਸਰਬਜੀਤ ਸਿੰਘ ਚੀਮਾ ਵੱਲੋਂ ਹਰ ਰੋਜ਼ ਸ਼ਾਮ 6 ਵੱਜੇ ਤੋਂ ਲੈ ਕੇ ਰਾਤ 9 ਵਜੇ ਤੱਕ ਵਹੀਕਲਾਂ ਦੀ ਚੈਕਿੰਗ ਕੀਤੀ ਜਾਂਦੀ ਹੈ। ਇਸੇ ਤਹਿਤ ਨਾਭਾ ਦੇ ਬੋੜਾ ਗੇਟ ਚੋਂਕ ਵਿਖੇ ਵਿਸ਼ੇਸ਼ ਨਾਕਾ ਲਾਇਆ ਗਿਆ। ਇਸ ਮੌਕੇ ਰਾਹਗੀਰਾਂ ਦੇ ਵਹੀਕਲਾਂ ਦੀ ਜਾਂਚ ਕੀਤੀ ਗਈ ਅਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਚੱਲਾਨ ਵੀ ਕੱਟੇ ਗਏ। ਇਸ ਦੌਰਾਨ ਬੁਲਿਟ ਦੇ ਪਟਾਕੇ ਪਾਉਣ ਵਾਲੇ ਮੋਟਰ ਸਾਈਕਲ ਬੋਡ ਵੀ ਕੀਤੇ ਗਏ ਅਤੇ ਕੁੱਝ ਦੇ ਚੱਲਾਨ ਕੱਟੇ ਗਏ। ਇਸ ਮੌਕੇ ਟਰੈਫਿਕ ਅਧਿਕਾਰੀਆਂ ਨੇ ਲੋਕਾਂ ਨੂੰ ਵਾਹਨਾਂ ਦਾ ਕਾਗਜ਼ਾਤ ਪੂਰੇ ਰੱਖਣ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਦੀ ਅਪੀਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼ਹਿਰ ਵਿਚ ਹਰ ਰੋਜ਼ 6 ਵੱਜੇ ਤੋਂ ਲੈਕੇ ਰਾਤ 9 ਵਜੇ ਤੱਕ ਵਹੀਕਲਜ਼ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਖਾਸ ਕਰਕੇ ਜ਼ੋ ਸ਼ਰਾਰਤੀ ਅਨਸਰ ਬੁਲੇਟ ਮੋਟਰਸਾਈਕਲਾ ਦੇ ਪਟਾਕੇ ਪਾਉਂਦੇ ਹਨ ਉਨ੍ਹਾਂ ਨੂੰ Bound ਕੀਤਾ ਗਿਆ, ਅਤੇ ਚਲਾਨ ਕੱਟੇ ਗਏ ਹਨ। ਉਹਨਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।