ਪੰਜਾਬ ਨੰਗਲ ਦੇ ਸ਼ਿਵ ਮੰਦਰ ‘ਚ ਚੋਰੀ ਦੀ ਵਾਰਦਾਤ/ ਵੱਡੇ ਪੱਥਰ ਨਾਲ ਤੋੜਿਆ ਮੰਦਰ ਦਾ ਗੱਲਾ/ ਤਿੰਨ ਗੱਲਿਆਂ ‘ਚੋਂ 20 ਹਜ਼ਾਰ ਦਾਨ ਲੈ ਕੇ ਫਰਾਰ By admin - November 13, 2026 0 3 Facebook Twitter Pinterest WhatsApp ਨੰਗਲ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਹੁਣ ਧਾਰਮਿਕ ਅਸਥਾਨ ਵੀ ਸੁਰੱਖਿਅਤ ਨਹੀਂ ਰਹੇ। ਨੰਗਲ ਬੱਸ ਸਟੈਂਡ ਨੇੜੇ ਸਥਿਤ ਕੈਲਾਸ਼ਪੁਰੀ ਸ਼ਿਵ ਧਾਮ ਮੰਦਰ ਵਿੱਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਫੁਟੇਜ ਵਿੱਚ ਇੱਕ ਚੋਰ ਵੱਡੇ ਪੱਥਰ ਨਾਲ ਮੰਦਰ ਦਾ ਗੱਲਾ ਤੋੜ ਕੇ ਨਕਦੀ ਕੱਢਦਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਆਵਾਜ਼ ਸੁਣ ਕੇ ਉੱਠੇ ਇੱਕ ਸਾਧੂ ਨੂੰ ਚੋਰ ਨੇ ਚਾਕੂ ਦਿਖਾ ਕੇ ਡਰਾ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਦੋ ਹੋਰ ਗੱਲਿਆਂ ਵਿੱਚੋਂ ਵੀ ਦਾਨ ਦੀ ਰਾਸ਼ੀ ਕੱਢ ਕੇ ਫ਼ਰਾਰ ਹੋ ਗਿਆ। ਮੰਦਰ ਦੀ ਦੇਖ-ਰੇਖ ਕਰਨ ਵਾਲੇ ਸਤਨਾਮ ਸਿੰਘ ਮੁਤਾਬਕ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।