ਪੰਜਾਬ ਫਿਰੋਜ਼ਪੁਰ ’ਚ ਲੜਕੀਆਂ ਤੋਂ ਪਰਸ ਖੋਹ ਕੇ ਲੁਟੇਰੇ ਫਰਾਰ/ ਕਿਰਪਾਨ ਦਿਖਾ ਕੇ ਖੋਹ ਦੀ ਘਟਨਾ ਨੂੰ ਦਿੱਤਾ ਅੰਜ਼ਾਮ/ ਸ਼ਹਿਰ ਵਾਸੀਆਂ ਨੇ ਪੁਲਿਸ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ By admin - June 18, 2025 0 8 Facebook Twitter Pinterest WhatsApp ਫਿਰੋਜ਼ਪੁਰ ਸ਼ਹਿਰ ਅੰਦਰ ਲੁੱਟਾਂ ਖੋਹਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜਾ ਘਟਨਾ ਫਿਰੋਜ਼ਪੁਰ ਦੇ ਇਛੇਵਾਲਾ ਰੋਡ ਤੇ ਵਾਪਰੀ ਹੈ ਜਿਥੇ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਲੜਕੀਆਂ ਨੂੰ ਕਿਰਪਾਨ ਦਿਖਾ ਕੇ ਪਰਸ ਖੋਹ ਕੇ ਫਰਾਰ ਹੋ ਗਏ। ਪਰਸ ਵਿਚ ਦੋ ਸੋਨੇ ਦੀਆਂ ਮੁੰਦਰੀਆਂ ਅਤੇ ਨਕਦੀ ਮੌਜੂਦ ਸੀ। ਉਧਰ ਘਟਨਾ ਤੋਂ ਬਾਅਦ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਲੜਕੀਆਂ ਦੇ ਪਰਿਵਾਰ ਦਾ ਕਹਿਣਾ ਐ ਕਿ ਪੁਲਿਸ ਲੋਕਾਂ ਦੇ ਚੱਲਾਨ ਕੱਟਣ ਵਿਚ ਲੱਗੀ ਹੋਈ ਐ ਜਦਕਿ ਲੁਟੇਰੇ ਸ਼ਰੇਆਮ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਨੇ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਲੁਟੇਰਿਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹ ਲੋਕਾਂ ਦੀ ਮਦਦ ਨਾਲ ਥਾਣੇ ਅੱਗੇ ਧਰਨਾ ਲਗਾਉਣ ਲਈ ਮਜਬੂਰ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀਆਂ ਦੇ ਭਰਾ ਸਾਗਰ ਮਲਹੋਤਰਾ ਨੇ ਦੱਸਿਆ ਕਿ ਲੜਕੀਆਂ ਬਜ਼ਾਰ ਤੋਂ ਆ ਰਹੀਆਂ ਸਨ ਕਿ ਇਸੇ ਦੌਰਾਨ ਕਿ PB 05 AT 4711 ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਲੁਟੇਰੇ ਲੜਕੀਆਂ ਨੂੰ ਕਿਰਪਾਨ ਦਿਖਾ ਕੇ ਪਰਸ ਖੋਹ ਕੇ ਫਰਾਰ ਹੋ ਗਏ। ਲੜਕੀਆਂ ਦੇ ਭਰਾ ਨੇ ਪੁਲਿਸ ਸੁਰੱਖਿਆ ਤੇ ਸਵਾਲ ਚੁੱਕਦਿਆਂ ਕਿਹਾ ਕਿ ਇਥੋਂ ਥੋੜ੍ਹੀ ਦੂਰ ਚੌਂਕ ਖੜੀ ਪੁਲਿਸ ਲੋਕਾਂ ਦੇ ਚਲਾਨ ਕੱਟ ਰਹੀ ਹੈ। ਫਿਰ ਵੀ ਲੁਟੇਰਿਆਂ ਦੇ ਮਨਾ ਅੰਦਰ ਪੁਲਿਸ ਦਾ ਕੋਈ ਖੌਫ਼ ਨਹੀਂ ਅਤੇ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦੇ ਫਰਾਰ ਹੋ ਗਏ ਹਨ। ਉਨ੍ਹਾਂ ਕਿਹਾ ਪੁਲਿਸ ਲੋਕਾਂ ਦੇ ਚਲਾਨ ਕੱਟ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਬਜਾਏ ਅਗਰ ਲੁੱਟਾਂ ਖੋਹਾਂ ਵੱਲ ਧਿਆਨ ਦੇਵੇ ਤਾਂ ਇਹਨਾਂ ਘਟਨਾਵਾਂ ਤੇ ਰੋਕ ਲੱਗ ਸਕਦੀ ਹੈ। ਉਨ੍ਹਾਂ ਕਿਹਾ ਕਿ ਦੇਰਪ ਪੁਲਿਸ ਨੇ ਜਲਦ ਲੁਟੇਰਿਆਂ ਨੂੰ ਕਾਬੂ ਨਾਂ ਕੀਤਾ ਤਾਂ ਉਨ੍ਹਾਂ ਨੂੰ ਮਜਬੂਰਨ ਥਾਣੇ ਅੱਗੇ ਧਰਨਾ ਦੇਣਾ ਪਵੇਗਾ।