ਪੰਜਾਬ ਫਗਵਾੜਾ ’ਚ ਨਿਹੰਗ ਜਥੇਬੰਦੀਆਂ ਵਿਚਾਲੇ ਟਕਰਾਅ/ ਗੋਲੀਆਂ ਚੱਲਣ ਨਾਲ ਇਕ ਗੰਭੀਰ ਜ਼ਖ਼ਮੀ/ ਰਾਜ਼ੀਨਾਮੇ ਲਈ ਹੋਏ ਇਕੱਠ ਦੌਰਾਨ ਭਿੱੜੀਆਂ ਦੋ ਧਿਰਾਂ By admin - June 18, 2025 0 11 Facebook Twitter Pinterest WhatsApp ਫਗਵਾੜਾ ਨੇੜਲੇ ਪਿੰਡ ਹਰਦਾਸਪੁਰ ਵਿਖੇ ਕਿਸੇ ਪੁਰਾਣੇ ਮਸਲੇ ਦੇ ਹੱਲ ਲਈ ਕੀਤੇ ਇਕੱਠ ਦੌਰਾਨ ਦੋ ਨਿਹੰਗ ਜਥੇਬੰਦੀਆਂ ਵਿਚਾਲੇ ਝਗੜਾ ਹੋਣ ਦੀ ਖਬਰ ਐ। ਇਸ ਦੌਰਾਨ ਇਕ ਧਿਰ ਵੱਲੋਂ ਚਲਾਈ ਗੋਲੀ ਨਾਲ ਇਕ ਜਣਾਂ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਜਾਣਕਾਰੀ ਅਨੁਸਾਰ ਮਸਲੇ ਦੇ ਹੱਲ ਲਈ ਤਰਨ ਦਲ ਹਰੀਆਂ ਵੇਲਾਂ ਨਾਲ ਸਬੰਧਤ ਬਾਬਾ ਹਰਦੇਵ ਸਿੰਘ ਪਿੰਡ ਹਰਦਾਸਪੁਰ ਵਿਖੇ ਪਹੁੰਚੇ ਹੋਏ ਸਨ, ਜਿੱਥੇ ਇਕੱਠੀਆਂ ਹੋਈਆਂ ਦੋ ਨਿਹੰਗ ਜਥੇਬੰਦੀਆਂ ਦੀ ਆਪਸ ਵਿਚ ਤਕਰਾਰ ਹੋ ਗਈ ਜੋ ਵੱਧ ਕੇ ਲੜਾਈ ਵਿਚ ਤਬਦੀਲ ਹੋ ਗਈ। ਇਸੇ ਦੌਰਾਨ ਚੱਲੀ ਗੋਲੀ ਨਾਲ ਜਸਪ੍ਰੀਤ ਸਿੰਘ ਨਾਮ ਦਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਝਗੜੇ ਤੋਂ ਬਾਅਦ ਦੋਵੇਂ ਧਿਰਾਂ ਦੇ ਕੁਝ ਲੋਕ ਹਸਪਤਾਲ ਵਿਚ ਇਲਾਜ ਲਈ ਭਰਤੀ ਹੋਏ ਨੇ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਜ਼ਖਮੀ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਰੈਫਰ ਕਰ ਦਿੱਤਾ ਗਿਆ ਐ। ਇਸੇ ਤਰ੍ਹਾਂ ਦੂਜੀ ਧਿਰ ਦੇ ਵੀ ਤਿੰਨ ਵਿਅਕਤੀ ਜਖਮੀ ਹੋਏ ਨੇ, ਜਿਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਿਲ ਕਰਵਾਇਆ ਗਿਆ। ਮੌਕੇ ਤੇ ਗੋਲੀ ਨਾਲ ਜਖਮੀ ਹੋਏ ਵਿਅਕਤੀ ਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਹਰਦਾਸਪੁਰ ਵਜੋਂ ਹੋਈ ਅਤੇ ਦੂਜੀ ਧਿਰ ਚ ਜਖਮੀ ਹੋਏ ਵਿਅਕਤੀਆਂ ਦੀ ਪਛਾਣ ਮਲਕੀਤ ਸਿੰਘ, ਧਰਮਿੰਦਰ ਸਿੰਘ ਅਤੇ ਰਣਜੀਤ ਸਿੰਘ ਵਾਸੀ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ। ਝਗੜੇ ਦੀ ਸੂਚਨਾ ਮਿਲਦੇ ਸਾਰ ਇੰਸਪੈਕਟਰ ਅਮਨ ਕੁਮਾਰ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।