ਪੰਜਾਬ ਫਾਜਿਲਕਾ ਨਗਲ ਕੌਂਸਲ ਦੇ ਨਵੇਂ ਪ੍ਰੋਜੈਕਟਾਂ ਦਾ ਮੁੱਦਾ ਗਰਮਾਇਆ/ ਕੌਂਸਲ ਪ੍ਰਧਾਨ ਨੇ ਉਨ੍ਹਾਂ ਨੂੰ ਭਰੋਸੇ ’ਚ ਨਾ ਲੈਣ ਦੇ ਲਾਏ ਇਲਜ਼ਾਮ/ ਬਾਹਰੀ ਵਿਅਕਤੀ ਵੱਲੋਂ ਕੰਮ ਸ਼ੁਰੂ ਕਰਵਾਉਣ ਦਾ ਕੀਤਾ ਵਿਰੋਧ By admin - June 18, 2025 0 7 Facebook Twitter Pinterest WhatsApp ਫਾਜਿਲਕਾ ਨਗਰ ਕੌਂਸਲ ਅੰਦਰ ਬਿਨਾਂ ਅਧਿਕਾਰ ਵਾਲੇ ਵਿਅਕਤੀ ਦੀ ਸਰਗਰਮੀ ਦਾ ਮੁੱਦਾ ਗਰਮਾ ਗਿਆ ਐ। ਇਸ ਸਖਸ ਵੱਲੋਂ ਬੀਤੇ ਦਿਨ 74 ਲੱਖ ਰੁਪਏ ਦੇ ਪ੍ਰੋਜੈਕਟ ਸ਼ੁਰੂ ਕਰਵਾਏ ਸਨ, ਜਿਸ ਦਾ ਕੌਂਸਲ ਪ੍ਰਧਾਨ ਅਤੇ ਕੌਂਸਲਰਾਂ ਨੇ ਵਿਰੋਧ ਕੀਤਾ ਐ। ਕੌਂਸਲ ਪ੍ਰਧਾਨ ਤੇ ਕੌਂਸਲਰਾਂ ਦਾ ਇਲਜਾਮ ਐ ਕਿ ਕੌਂਸਲਰ ਦੀ ਚੋਣ ਹਾਰਨ ਵਾਲੇ ਸੁਨੀਲ ਮੈਣੀ ਵੱਲੋਂ 75 ਲੱਖ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਕਰਵਾਏ ਗਏ ਨੇ, ਜੋ ਚੁਣੇ ਹੋਏ ਲੋਕ ਨੁਮਾਇੰਦਿਆਂ ਦੀ ਤੌਹੀਨ ਐ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਸ਼ੁਰੂ ਕਰਨ ਮੌਕੇ ਕੌਂਸਲ ਪ੍ਰਧਾਨ ਅਤੇ ਸਥਾਨਕ ਕੌਂਸਲਰ ਨੂੰ ਨਹੀਂ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਸੁਨੀਲ ਮੈਣੀ ਕੋਲ ਕੋਈ ਵੀ ਅਹੁਦਾ ਮੌਜੂਦ ਨਹੀਂ ਐ, ਇਸ ਲਈ ਉਨ੍ਹਾਂ ਨੂੰ ਅਜਿਹੇ ਪ੍ਰੋਜੈਕਟ ਸ਼ੁਰੂ ਕਰਨ ਦਾ ਕੋਈ ਅਧਿਕਾਰ ਨਹੀਂ ਐ। ਨਗਰ ਕੌਂਸਲ ਵਿੱਚ ਇਕੱਠੇ ਹੋਏ ਨਗਰ ਪ੍ਰਧਾਨ ਅਤੇ ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਪਾਸੇ ਕਰ ਦਿੱਤਾ ਗਿਆ ਹੈ ਅਤੇ ਨਗਰ ਕੌਂਸਲ ਦਾ ਪ੍ਰੋਜੈਕਟ ਇੱਕ ਅਜਿਹੇ ਵਿਅਕਤੀ ਦੁਆਰਾ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਨਾ ਤਾਂ ਕੌਂਸਲਰ ਹੈ, ਨਾ ਠੇਕੇਦਾਰ ਹੈ, ਅਤੇ ਨਾ ਹੀ ਨਗਰ ਕੌਂਸਲ ਦਾ ਕਰਮਚਾਰੀ ਹੈ। ਨਗਰ ਕੌਂਸਲ ਪ੍ਰਧਾਨ ਐਡਵੋਕੇਟ ਸੁਰੇਂਦਰ ਸਚਦੇਵਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਫਾਜ਼ਿਲਕਾ ਵਿੱਚ ਨਗਰ ਕੌਂਸਲ ਵੱਲੋਂ ਸ਼ੁਰੂ ਕੀਤੇ ਗਏ 74 ਲੱਖ ਰੁਪਏ ਦੇ ਸੀਵਰੇਜ ਸਫਾਈ ਪ੍ਰਣਾਲੀ ਦੇ ਪ੍ਰੋਜੈਕਟ ਨੂੰ ਸਥਾਨਕ ਗਾਂਧੀ ਚੌਕ ਤੋਂ ਸ਼ੁਰੂ ਕੀਤਾ ਗਿਆ ਸੀ। ਜਿਸ ਦੌਰਾਨ ਉਨ੍ਹਾਂ ਸਮੇਤ ਕਿਸੇ ਵੀ ਕੌਂਸਲਰ ਨੂੰ ਸੂਚਿਤ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਖਸ਼ ਨੇ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਕੰਮ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਐ, ਜਿਸ ਤੋਂ ਕੌਂਸਲ ਪ੍ਰਧਾਨ ਤੇ ਕੌਂਸਲਰਾਂ ਵਿਚ ਗੁੱਸਾ ਪਾਇਆ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਵੱਲੋਂ ਸਾਰੇ ਕੌਂਸਲਰਾਂ ਅਤੇ ਪ੍ਰਧਾਨ ਨੂੰ ਪਾਸੇ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਇਸ ਸਬੰਧੀ ਨਗਰ ਪ੍ਰੀਸ਼ਦ ਦੇ ਈਓ ਗੁਰਦਾਸ ਸਿੰਘ ਨੂੰ ਇੱਕ ਪੱਤਰ ਭੇਜਿਆ ਜਾ ਰਿਹਾ ਹੈ। ਜਿਸ ਵਿੱਚ ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਜੇਕਰ ਵਿਕਾਸ ਪ੍ਰੋਜੈਕਟ ਨੂੰ ਲੈ ਕੇ ਕੌਂਸਲਰਾਂ ਅਤੇ ਨਗਰ ਪ੍ਰੀਸ਼ਦ ਦੇ ਪ੍ਰਧਾਨ ਨੂੰ ਪਾਸੇ ਕੀਤਾ ਜਾਂਦਾ ਹੈ, ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਉਣ ਵਾਲੇ ਕੁਝ ਦਿਨਾਂ ਵਿੱਚ ਇਸ ਮਾਮਲੇ ‘ਤੇ ਉਨ੍ਹਾਂ ਵੱਲੋਂ ਇੱਕ ਮੀਟਿੰਗ ਵੀ ਬੁਲਾਈ ਜਾਵੇਗੀ। ਦੂਜੇ ਪਾਸੇ, ਸੁਨੀਲ ਮੈਣੀ ਨੇ ਕਿਹਾ ਕਿ ਇਹ ਮੇਰਾ ਪਰਿਵਾਰਕ ਕੰਮ ਨਹੀਂ ਹੈ। ਇਹ ਜਨਤਾ ਦੇ ਹਿੱਤ ਵਿੱਚ ਕੰਮ ਹੈ। ਇਸ ਲਈ, ਵਿਧਾਇਕ ਦੇ ਕਹਿਣ ‘ਤੇ, ਉਨ੍ਹਾਂ ਨੇ ਕੰਮ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕ ਨੇ ਉਨ੍ਹਾਂ ਨੂੰ ਨਗਰ ਕੌਂਸਲ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਸ ਲਈ, ਸਾਰਾ ਕੰਮ ਉਨ੍ਹਾਂ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ।