ਪਟਿਆਲਾ ਸ਼ਹਿਰ ਤੋਂ ਇਕ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਐ। ਇੱਥੇ ਇਕ ਕਲਯੁੱਗੀ ਆਟੋ ਚਾਲਕ ਨੇ 12 ਸਾਲਾ ਬੱਚੀ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਇਆ ਗਿਆ ਐ। ਪੀੜਤਾ ਦੀ ਉਮਰ 12 ਸਾਲ ਦੱਸੀ ਜਾ ਰਹੀ ਐ, ਜੋ 5 ਜਮਾਤ ਦੀ ਵਿਦਿਆਰਥਣ ਸੀ। ਜਾਣਕਾਰੀ ਅਨੁਸਾਰ ਇਹ ਕਾਰਾ ਬੱਚੀ ਨੂੰ ਸਕੂਲ ਛੱਡਣ ਤੇ ਲਿਜਾਣ ਵਾਲੇ ਆਟੋ ਚਾਲਕ ਵੱਲੋਂ ਕੀਤਾ ਗਿਆ ਐ। ਆਟੋ ਚਾਲਕ ਨੇ 8 ਮਹੀਨੇ ਪਹਿਲਾਂ ਬੱਚੀ ਨੂੰ ਸਕੂਲ ਤੋਂ ਘਰ ਛੱਡਣ ਦੌਰਾਨ ਰਸਤੇ ਵਿਚ ਸੁੰਨਸਾਨ ਥਾਂ ਤੇ ਲਿਜਾ ਕੇ ਘਟਨਾ ਨੂੰ ਅੰਜ਼ਾਮ ਦਿੱਤਾ। ਖਬਰਾਂ ਮੁਤਾਬਕ ਮੁਲਜਮ ਹੋਰ ਬੱਚਿਆਂ ਨੂੰ ਵੀ ਆਪਣੇ ਆਟੋ ਵਿਚ ਸਕੂਲ ਛੱਡਣ ਜਾਂਦਾ ਸੀ ਅਤੇ ਪੀੜਤਾ ਨੂੰ ਸਭ ਤੋਂ ਬਾਅਦ ਵਿਚ ਘਰ ਛੱਡਦਾ ਸੀ। ਮਾਪਿਆਂ ਨੂੰ ਘਟਨਾ ਦੀ ਸੂਹ 7-8 ਮਹੀਨੇ ਬਾਅਦ ਲੱਗੀ ਐ, ਜਿਸ ਤੋਂ ਬਾਅਦ ਸਥਾਨਕ ਪੁਲਿਸ ਤਕ ਪਹੁੰਚ ਕੀਤੀ ਗਈ। ਪੁਲਿਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਪਾਸਕੋ ਐਕਟ ਦੀ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।