ਪੰਜਾਬ ਫਗਵਾੜਾ ’ਚ ਦੀਵਾਲੀ ਦੀ ਰਾਤ ਨੌਜਵਾਨਾਂ ਦੀ ਗੁੰਡਾਗਰਦੀ/ ਹਥਿਆਰਬੰਦ ਨੌਜਵਾਨਾਂ ਨੇ ਤੋੜੀ ਮੋਬਾਈਲ ਦੀ ਦੁਕਾਨ/ CCTV ਕੈਮਰੇ ਤੇ DVR ਵੀ ਉਖਾੜ ਕੇ ਲੈ ਗਏ ਮੁਲਜ਼ਮ By admin - November 9, 2026 0 2 Facebook Twitter Pinterest WhatsApp ਫਗਵਾੜਾ ਵਿੱਚ ਦੀਵਾਲੀ ਵਾਲੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਮੋਬਾਈਲਾਂ ਦੀ ਦੁਕਾਨ ਵਿੱਚ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਅਰਬਨ ਅਸਟੇਟ ਨੇੜੇ ਵਾਪਰੀ, ਜਿੱਥੇ ਦਰਜਨਾਂ ਦੇ ਕਰੀਬ ਨੌਜਵਾਨਾਂ ਨੇ ਮੋਬਾਈਲ ਦੀ ਦੁਕਾਨ ਅੰਦਰ ਭੰਨਤੋੜ ਕੀਤੀ। ਦੁਕਾਨ ਮਾਲਕ ਮੁਤਾਬਕ ਇਸ ਤੋਂ ਪਹਿਲਾਂ ਇਹ ਨੌਜਵਾਨ ਗੁੱਡੂ ਮੋਬਾਈਲ ਨਾਮਕ ਦੁਕਾਨ ਵਿੱਚ ਵੀ ਭੰਨਤੋੜ ਕਰਕੇ ਆਏ ਸਨ। ਪੀੜਤ ਨੇ ਪੁਲਿਸ ’ਤੇ ਸ਼ਿਕਾਇਤ ਦੇ ਬਾਵਜੂਦ ਬਣਦੀ ਨਾ ਕਰਨ ਦੇ ਇਲਜ਼ਾਮ ਲਾਏ। ਦੁਕਾਨ ਮਾਲਕ ਮੁਤਾਬਕ ਹਮਲਾਵਰ ਦੁਕਾਨ ਦੇ ਕੈਮਰੇ ਤੇ ਡੀਵੀਆਰ ਵੀ ਉਤਾਰ ਕੇ ਲੈ ਗਏ ਹਨ। ਪੀੜਤ ਨੇ ਸਥਾਨਕ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।