ਪੰਜਾਬ ਫਿਰੋਜ਼ਪੁਰ ਪੁਲਿਸ ਵੱਲੋਂ ਗੋਲੀ ਕਾਡ ਮਾਮਲੇ ਦੇ ਦੋ ਮੁਲਜ਼ਮ ਕਾਬੂ/ ਦੋ ਪਿਸਟਲ, 9 ਜਿੰਦਾ ਰੌਦ ਤੇ 105 ਗਰਾਮ ਹੈਰੋਇਨ ਬਰਾਮਦ By admin - June 18, 2025 0 7 Facebook Twitter Pinterest WhatsApp ਫਿਰੋਜ਼ਪੁਰ ਪੁਲਿਸ ਨੇ ਟੈਟੂ ਵਾਲੀ ਦੁਕਾਨ ਤੇ ਗੋਲੀ ਕਾਂਡ ਮਾਮਲੇ ਵਿਚ ਕਾਰਵਾਈ ਕਰਦਿਆਂ ਦੋ ਹੋਰ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਪੁਲਿਸ ਨੇ ਇਨ੍ਹਾਂ ਕੋਲੋਂ 2 ਪਿਸਟਲ, 9 ਜਿੰਦਾ ਕਾਰਤੂਸ ਅਤੇ 105 ਗਰਾਮ ਹੋਰੈਇਨ ਵੀ ਬਰਾਮਦ ਕੀਤੀ ਐ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਇਸ ਮਾਮਲੇ ਵਿਚ ਕੁੱਝ ਸ਼ੂਟਰਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਐ ਅਤੇ ਬਾਕੀਆਂ ਨੂੰ ਕਾਬੂ ਕਰਨ ਲਈ ਲਗਾਤਾਰ ਛਾਮੇਪਾਰੀ ਕੀਤੀ ਜਾ ਰਹੀ ਐ। ਦੱਸਣਯੋਗ ਐ ਕਿ ਕੁੱਝ ਦਿਨ ਪਹਿਲਾਂ ਸ਼ਹਿਰ ਦੇ ਮੱਖੂ ਗੇਟ ਵਿਖੇ ਇੱਕ ਟੈਟੂ ਵਾਲੀ ਦੁਕਾਨ ਤੇ ਗੋਲੀ ਕਾਂਡ ਦੀ ਘਟਨਾ ਵਾਪਰੀ ਸੀ ਜਿਸ ਵਿੱਚ ਕੁੱਝ ਸ਼ੂਟਰਾਂ ਵੱਲੋਂ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਸਨ। ਇਸ ਹਮਲੇ ਵਿਚ ਗੋਲੀ ਗੱਲਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਕਾਰਨ ਪੁਲਿਸ ਦੀ ਕਾਫੀ ਕਿਰਕਿਰੀ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕੁੱਝ ਮੁਲਜਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਨੇ ਕਰਾਸ ਮਾਮਲਾ ਦਰਜ ਕੀਤਾ ਸੀ।