ਪੰਜਾਬ ਹੁਸ਼ਿਆਰਪੁਰ ਦੀ ਦਾਤਾਰਪੁਰ ਮੰਡੀ ‘ਚ ਕਿਸਾਨ ਪ੍ਰੇਸ਼ਾਨ/ ਵਾਰਦਾਨੇ ਦੀ ਕਮੀ ਤੇ ਲਿਫਟਿੰਗ ਠੱਪ/ ਕਿਸਾਨਾਂ ਨੇ ਸਰਕਾਰ ਤੋਂ ਮੰਗਿਆ ਹੱਲ By admin - November 6, 2026 0 2 Facebook Twitter Pinterest WhatsApp ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਦਾਤਾਰਪੁਰ ਦੀ ਦਾਣਾ ਮੰਡੀ ਵਾਰਦਾਨੇ ਦੀ ਕਮੀ ਤੋਂ ਕਿਸਾਨ ਡਾਂਢੇ ਪ੍ਰੇਸ਼ਾਨ ਹਨ। ਇੱਥੇ ਬਾਰਦਾਨੇ ਦੀ ਕਮੀ ਦੇ ਚਲਦਿਆਂ ਫਸਲ ਦੀ ਭਰਾਈ ਅਤੇ ਲਿਫਟਿੰਗ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਦਿਨਾਂ ਤੋਂ ਮੰਡੀ ਵਿੱਚ ਰਾਤਾਂ ਕੱਟਣ ਲਈ ਮਜਬੂਰ ਹਨ, ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਕਿਸਾਨਾਂ ਮੁਤਾਬਕ ਆੜ੍ਹਤੀਆਂ ਨੇ ਵੀ ਵਾਰਦਾਨਾ ਨਾ ਹੋਣ ਕਾਰਨ ਫਸਲ ਦੀ ਭਰਾਈ ਕਰਨ ਤੋਂ ਅਸਮਰੱਥਾ ਜਤਾਈ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਜਲਦ ਸਮੱਸਿਆ ਦਾ ਹੱਲ ਕਰਨ ਅਤੇ ਫਸਲ ਦੀ ਸਮੇਂ ਸਿਰ ਲਿਫਟਿੰਗ ਕਰਵਾਉਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਗਿਲਾ ਜਾਹਰ ਕੀਤਾ ਕਿ ਆੜਤੀਆਂ ਵੱਲੋਂ ਸਾਫ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਵਾਰਦਾਨੇ ਦੀ ਕਮੀ ਕਾਰਨ ਉਹ ਫਸਲ ਨੂੰ ਚੱਕ ਨਹੀਂ ਸਕਦੇ ਅਤੇ ਨਾ ਹੀ ਲਿਫਟਿੰਗ ਹੋ ਰਹੀ ਹੈ। ਕਿਸਾਨਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਅੱਗੇ ਗੁਹਾਰ ਲਾਈ ਹੈ ਕਿ ਜਲਦ ਤੋਂ ਜਲਦ ਇਸ ਮੁਸ਼ਕਿਲ ਦਾ ਹੱਲ ਕੱਢਿਆ ਜਾਵੇ। ਉੱਥੇ ਹੀ ਇਲਾਕੇ ਦੇ ਸਿਆਸੀ ਆਗੂ ਮੁਨੀਸ਼ ਚੱਡਾ ਨੇ ਪਹੁੰਚ ਕੇ ਕਿਸਾਨਾਂ ਦੀ ਸਾਰ ਲੈਂਦੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮੁਸ਼ਕਿਲ ਦਾ ਜਲਦ ਤੋਂ ਜਲਦ ਇਸ ਮੁਸ਼ਕਿਲ ਦਾ ਹੱਲ ਕੱਢਿਆ ਜਾਵੇ ਕਿਉਂਕਿ ਕੰਡੀ ਵਿੱਚ ਪਹਿਲਾਂ ਤਾਂ ਫਸਲ ਉਗਾਣੀ ਬਹੁਤ ਜਿਆਦਾ ਔਖੀ ਹੈ ਪਹਿਲੇ ਕਿਸਾਨ ਖੇਤਾਂ ਵਿੱਚ ਫਸਲ ਦੀ ਰਾਖੀ ਕਰਦੇ ਹਨ ਅਤੇ ਹੁਣ ਕਿਸਾਨਾਂ ਨੂੰ ਵਾਰਦਾਨੇ ਦੀ ਕਮੀ ਕਾਰਨ ਮੰਡੀਆਂ ਵਿੱਚ ਆਪਣੀ ਫਸਲ ਦੀ ਰਾਖੀ ਕਰਨੀ ਪੈ ਰਹੀ ਹੈ। ਉਹਨਾਂ ਕਿਹਾ ਕਿ ਰਾਤ ਦੇ ਸਮੇਂ ਕਿਸਾਨਾਂ ਨੂੰ ਅਵਾਰਾ ਪਸ਼ੂਆਂ ਦੀ ਵੀ ਮੰਡੀਆਂ ਵਿੱਚ ਜਾਗ ਕੇ ਰਾਖੀ ਕਰਨੀ ਪੈਂਦੀ ਹੈ ।ਇਸ ਦਾਣਾ ਮੰਡੀ ਵਿੱਚ ਕੋਈ ਵੀ ਫੂਡ ਇੰਸਪੈਕਟਰ ਮੌਜੂਦ ਨਹੀਂ ਰਹਿੰਦਾ ਹੈ ਕਿਸਾਨਾਂ ਨੇ ਆਖਿਆ ਕਿ ਦਾਣਾ ਮੰਡੀ ਵਿੱਚ ਦਿਨ ਦੀ ਬਜਾਏ ਰਾਤ ਦੇ ਸਮੇਂ ਫਸਲ ਦੀ ਭਰਾਈ ਕੀਤੀ ਜਾਂਦੀ ਹੈ। ਉੱਥੇ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕੰਡੀ ਦੇ ਪਹਾੜੀ ਇਲਾਕਾ ਹੋਣ ਕਾਰਨ ਜੰਗਲੀ ਜਾਨਵਰਾਂ ਕਰਕੇ ਕਿਸਾਨ ਤਾਂ ਪਹਿਲਾਂ ਹੀ ਪਰੇਸ਼ਾਨ ਰਹਿੰਦਾ ਹੈ ਪਰ ਹੁਣ ਵੱਡੀ ਪਰੇਸ਼ਾਨੀ ਦਾਤਾਰਪੁਰ ਦੀ ਦਾਣਾ ਮੰਡੀ ਨੇ ਖੜੀ ਕਰ ਦਿੱਤੀ ਹੈ ਉਹਨਾਂ ਕਿਹਾ ਕਿ ਕਿਸਾਨ ਨਾ ਦੀ ਇਸ ਮੁਸ਼ਕਿਲ ਦਾ ਹੱਲ ਕੱਢਦਿਆਂ ਜਲਦ ਤੋਂ ਜਲਦ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਮੰਡੀ ਵਿੱਚ ਵਾਰਦਾਨੇ ਦੀ ਕਮੀ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਸਮੇਂ ਤੇ ਲਿਫਟਿੰਗ ਕਰਨੀ ਚਾਹੀਦੀ ਹੈ।