ਪੰਜਾਬ ਜਲਾਲਾਬਾਦ ਪੁਲਿਸ ਦੀ ਨਾਜਾਇਜ਼ ਸ਼ਰਾਬ ਖਿਲਾਫ਼ ਕਾਰਵਾਈ/ ਐਕਸਾਈਜ਼ ਵਿਭਾਗ ਦੀ ਮਦਦ ਨਾਲ ਪਿੰਡ ਮਹਾਲਮ ’ਚ ਰੇਡ/ 4 ਹਜ਼ਾਰ ਲਾਹਣ ਤੇ 100 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ By admin - June 18, 2025 0 8 Facebook Twitter Pinterest WhatsApp ਜਲਾਲਾਬਾਦ ਪੁਲਿਸ ਨੇ ਐਕਸਾਈਜ਼ ਵਿਭਾਗ ਦੀ ਮਦਦ ਨਾਲ ਨਾਜਾਇਜ਼ ਸ਼ਰਾਬ ਮਾਫੀਏ ਖਿਲਾਫ ਵੱਡੀ ਕਾਰਵਾਈ ਕੀਤੀ ਐ। ਪੁਲਿਸ ਨੇ ਨਾਜਾਇਜ਼ ਸ਼ਰਾਬ ਲਈ ਬਦਨਾਮ ਪਿੰਡ ਮਹਾਲਮ ਵਿਖੇ ਛਾਪੇਮਾਰੀ ਕਰ ਕੇ ਭਾਰੀ ਮਾਤਰਾ ਵਿਚ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਐ। ਪੁਲਿਸ ਨੇ 30 ਤੋਂ 25 ਘਰਾਂ ਦੀ ਰੇਡ ਦੌਰਾਨ 4 ਹਜ਼ਾਰ ਲੀਟਰ ਲਾਹਣ ਤੇ 100 ਬੋਤਲਾਂ ਸ਼ਰਾਬ ਬਰਾਮਦ ਕੀਤੀ ਐ। ਪੁਲਿਸ ਨੇ ਲਾਹਣ ਨੂੰ ਮੌਕੇ ਤੇ ਹੀ ਨਸ਼ਟ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਦੱਸਣਯੋਗ ਐ ਕਿ ਪਿੰਡ ਮਹਾਲਮ ਸਮੇਤ ਨੇੜਲੇ ਪਿੰਡਾਂ ਵਿਚ ਅਜਿਹੀਆਂ ਕਾਰਵਾਈ ਸਮੇਂ ਸਮੇਂ ਤੇ ਹੁੰਦੀਆਂ ਰਹਿੰਦੀਆਂ ਨੇ ਅਤੇ ਇੱਥੇ ਹਰ ਵਾਰ ਭਾਰੀ ਮਾਤਰਾ ਵਿਚ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ ਹੁੰਦੀ ਰਹਿੰਦੀ ਐ। ਰੇਡ ਦੌਰਾਨ ਐਕਸਾਈਜ਼ ਵਿਭਾਗ ਤੋਂ ਇਲਾਵਾ ਸੀਆਈਏ ਸਟਾਫ ਪੁਲਿਸ ਦੇ ਜਵਾਨ ਵੀ ਤੈਨਾਤ ਕੀਤੇ ਗਏ ਸਨ। ਬਰਾਮਦ ਹੋਈ ਸ਼ਰਾਬ ਤੇ ਲਾਹਣ ਧਰਤੀ ਦੇ ਹੇਠਾਂ, ਪੈਲੀਆਂ ਦੀਆਂ ਵੱਟਾਂ ਅਤੇ ਕੱਚੀਆਂ ਪਹੀਆਂ ਵਿਚ ਦਬਾ ਕੇ ਰੱਖੀ ਹੋਈ ਸੀ। ਇਸ ਬਰਾਮਦਗੀ ਲਈ ਪੁਲਿਸ ਦੇ ਜਵਾਨਾਂ ਨੂੰ ਭਾਰੀ ਪਸੀਨਾ ਵਹਾਉਣਾ ਪਿਆ ਐ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਐ।