ਗੁਰਦਾਸਪੁਰ ਪ੍ਰਸ਼ਾਸਨ ਦੀ ਪਰਾਲੀ ਸਾੜਨ ’ਤੇ ਸਖਤੀ/ ਦਿੱਲੀ ਤੋਂ ਨੋਟਿਸ ਬਾਅਦ ਐਕਸ਼ਨ ਮੋਡ ’ਚ ਅਧਿਕਾਰੀ/ ਨੋਟਿਸ ਰਾਹੀਂ ਡੀਸੀ ਤੇ ਐਸਐਸਪੀ ਤੋਂ ਮੰਗਿਆ ਜਵਾਬ

0
2

ਗੁਰਦਾਸਪੁਰ ਜ਼ਿਲ੍ਹੇ ਅੰਦਰ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਮੀ ਦੇ ਬਾਵਜੂਦ ਪਰਾਲੀ ਸਾੜਨ ਦੇ ਮਾਮਲੇ ਪੂਰੀ ਤਰ੍ਹਾਂ ਰੁਕੇ ਨਹੀਂ ਹਨ। ਇਸੇ ਨੂੰ ਲੈ ਕੇ ਕਮਿਸ਼ਨ ਫੋਰ ਏਅਰ ਕੁਆਲਿਟੀ ਮੈਨੇਜਮੈਂਟ ਵੱਲੋਂ ਪੰਜਾਬ ਦੋ ਜ਼ਿਲ੍ਹਿਆਂ ਗੁਰਦਾਸਪੁਰ ਅਤੇ ਕਪੂਰਥਲਾ ਦੇ ਡਿਪਟੀ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਗਿਆ ਹੈ। ਨੋਟਿਸ ਮਿਲਣ ਤੋਂ ਬਾਅਦ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਹੋਰ ਸਰਗਰਮ ਹੋ ਗਏ ਹਨ। ਜ਼ਿਲ੍ਹਾ ਅਧਿਕਾਰੀ ਖੁਦ ਫੀਲਡ ਵਿੱਚ ਉਤਰ ਕੇ ਖੇਤਾਂ ਦਾ ਜਾਇਜ਼ਾ ਲੈ ਰਹੇ ਹਨ ਅਤੇ ਪਰਾਲੀ ਨੂੰ ਅੱਗ ਲੱਗਣ ਵਾਲੇ ਮਾਮਲਿਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪਰਾਲੀ ਸਾੜਨ ਦੇ ਨੋਟ ਕੀਤੇ ਗਏ ਜੀਲਾ ਗੁਰਦਾਸਪੁਰ ਦੇ ਕੁੱਲ  100  ਮਾਮਲਿਆਂ ਵਿੱਚੋਂ 30 ਮਾਮਲੇ ਪੁਲਿਸ ਜ਼ਿਲਾ ਗੁਰਦਾਸਪੁਰ ਨਾਲ ਸੰਬੰਧਿਤ ਹਨ ਜਦਕਿ 70 ਮਾਮਲੇ ਪੁਲਿਸ ਜਿਲਾ ਬਟਾਲਾ ਨਾਲ ਸੰਬੰਧਿਤ ਹਨ ਅਤੇ ਕਮਿਸ਼ਨ ਫੋਰ ਏਅਰ ਕੁਆਲਿਟੀ ਮੈਨੇਜਮੈਂਟ ਨੂੰ ਲੱਗਦਾ ਹੈ ਕਿ ਇਹਨਾਂ ਮਾਮਲਿਆਂ ਕਰਕੇ ਦਿੱਲੀ ਹਵਾ ਦੀ ਗੁਣਵੱਤਾ ਲਗਾਤਾਰ ਖਰਾਬ ਹੋ ਰਹੀ ਹੈ। ਉਧਰ ਦਿੱਲੀ ਵੱਲੋਂ ਕਾਰਨ ਦੱਸੋ ਨੋਟਿਸ ਮਿਲਣ ਤੋਂ ਬਾਅਦ ਜਿਲਾ ਪ੍ਰਸ਼ਾਸਨ ਅਤੇ ਪੁਲਿਸ ਜਿਲਾ ਗੁਰਦਾਸਪੁਰ ਪੁਲਿਸ ਵਿੱਚ ਹੋਰ ਸਰਗਰਮ ਹੋ ਗਈ ਹੈ ਅਤੇ ਜਿਲਾ ਅਧਿਕਾਰੀ ਆਪ ਫੀਲਡ ਵਿੱਚ ਨਿਕਲ ਕੇ ਖੇਤਾਂ ਵਿੱਚ ਪਰਾਲੀ ਨੂੰ ਲੱਗੀ ਅੱਗ ਵਜਾਉਣ ਦੇ ਮਾਮਲਿਆਂ ਤੇ ਨਿਗਰਾਨੀ ਰੱਖ ਰਹੇ ਹਨ।

LEAVE A REPLY

Please enter your comment!
Please enter your name here