ਦੀਨਾਨਗਰ ‘ਚ ਸਿਹਤ ਵਿਭਾਗ ਦੀ ਡੇਅਰੀ ’ਤੇ ਛਾਪੇਮਾਰੀ/ ਸੈਣੀ ਡੇਅਰੀ ਤੋਂ ਪਨੀਰ ਤੇ ਖੋਏ ਦੇ ਸੈਂਪਲ ਭਰੇ

0
2

ਗੁਰਦਾਸਪੁਰ ਦੇ ਦੀਨਾਨਗਰ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਖਾਣ-ਪੀਣ ਵਾਲੀਆਂ ਵਸਤੂਆਂ ਅਤੇ ਡੇਅਰੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਸਹਾਇਕ ਕਮਿਸ਼ਨਰ ਫੂਡ ਡਾਕਟਰ ਜੀ.ਐੱਸ. ਪੰਨੂੰ ਅਤੇ ਫੂਡ ਸੇਫਟੀ ਅਫਸਰ ਰੇਖਾ ਸ਼ਰਮਾ ਦੀ ਅਗਵਾਈ ਹੇਠ ਟੀਮ ਨੇ ਸੈਣੀ ਡੇਅਰੀ ਵਿਖੇ ਵਿਸ਼ੇਸ਼ ਜਾਂਚ ਕੀਤੀ ਅਤੇ ਪਨੀਰ ਤੇ ਖੋਏ ਦੇ ਸੈਂਪਲ ਭਰੇ। ਇਸ ਮੌਕੇ ਡਾਕਟਰ ਪੰਨੂੰ ਨੇ ਮਠਿਆਈਆਂ ਤਿਆਰ ਕਰਨ ਵਾਲਿਆਂ ਅਤੇ ਡੇਅਰੀ ਸੰਚਾਲਕਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਮਿਲਾਵਟੀ ਵਸਤੂਆਂ ਤਿਆਰ ਜਾਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਇਹ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ। ਡਾਕਟਰ ਜੀ ਐਸ ਪੰਨੂੰ ਨੇ ਮਠਿਆਈਆਂ ਤਿਆਰ ਕਰਨ ਵਾਲੇ ਅਤੇ ਡੇਅਰੀ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਮਿਲਾਵਟੀ ਵਸਤੂਆਂ ਤਿਆਰ ਕਰਦਾ ਪਾਇਆ ਗਿਆ ਤਾਂ ਉਸਤੇ ਸ਼ਖਤ ਤੋ ਸ਼ਖਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here